Hoshiarpur Lok Sabha seat: ਹੁਸ਼ਿਆਰਪੁਰ ਦੀ ਲੋਕ ਸਭਾ ਸੀਟ ਚੋਣਾਂਵੀ ਉਥਲ-ਪੁਥਲ ਲਈ ਜਾਣੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਹੁਸ਼ਿਆਰਪੁਰ ਸੀਟ ਤੋਂ ਲਗਾਤਾਰ ਚੋਣਾਂ ਜਿੱਤਣਾ ਸੌਖਾ ਨਹੀਂ ਹੈ। ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਵੀ ਇੱਥੋਂ ਚੋਣ ਲੜ ਕੇ ਸੰਸਦ ਪੁੱਜੇ ਸਨ। ਇਸ ਸਮੇਂ ਭਾਜਪਾ ਦੇ ਸੋਮ ਪ੍ਰਕਾਸ਼ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਹਨ। ਉੱਥੇ ਹੀ ਚੋਣ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਮ ਪ੍ਰਕਾਸ਼ ਦਾ ਰਿਪੋਰਟ ਕਾਰਡ ਵਧੀਆ ਨਹੀਂ ਹੈ, ਜਿਸ ਕਾਰਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਸੀਟ ਤੋਂ ਜਿੱਤਣਾ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ।


'ਦਿ ਡੇਲੀ ਗਾਰਡੀਅਨ' 'ਚ ਪ੍ਰਕਾਸ਼ਿਤ ਇੰਡੀਆ ਨਿਊਜ਼ ਦੇ ਸਰਵੇਖਣ ਮੁਤਾਬਕ ਸਿਰਫ਼ 47 ਫ਼ੀਸਦੀ ਲੋਕ ਹੀ ਸੋਮ ਪ੍ਰਕਾਸ਼ ਦੇ ਕੰਮ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਸੰਸਦ ਮੈਂਬਰ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ। ਜਦਕਿ 49.60 ਫੀਸਦੀ ਲੋਕ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਨਹੀਂ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 3.60 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਕੁਝ ਵੀ ਨਹੀਂ ਕਿਹਾ ਹੈ।


ਇਹ ਵੀ ਪੜ੍ਹੋ: ਭਾਰਤ ਇਸ ਮੁਸਲਿਮ ਦੇਸ਼ 'ਚ ਬਣਾ ਰਿਹਾ ਹੈ ਐਕਸਪ੍ਰੈੱਸ ਵੇਅ! ਪਾਕਿਸਤਾਨ ਨੂੰ ਹੋਇਆ ਸਾੜਾ !


ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?


ਇੰਡੀਆ ਨਿਊਜ਼ ਨੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੁੱਛਿਆ ਕਿ ਕੀ ਤੁਹਾਡੇ ਸੰਸਦ ਮੈਂਬਰ ਆਪਣੇ ਸੰਸਦੀ ਹਲਕੇ ਵਿੱਚ ਸਰਗਰਮ ਹਨ ਅਤੇ ਹੁਸ਼ਿਆਰਪੁਰ ਦਾ ਵਿਕਾਸ ਕਰ ਰਹੇ ਹਨ? ਇਸ ਦੇ ਜਵਾਬ 'ਚ 92.45 ਫੀਸਦੀ ਲੋਕਾਂ ਨੇ 'ਹਾਂ', ਜਦਕਿ 6.22 ਫੀਸਦੀ ਲੋਕਾਂ ਨੇ 'ਨਾਂ' 'ਚ ਜਵਾਬ ਦਿੱਤਾ, ਜਦਕਿ 1.33 ਫੀਸਦੀ ਲੋਕਾਂ ਨੇ 'ਕੁਝ ਨਹੀਂ ਕਹਿ ਸਕਦੇ' ਵਿੱਚ ਜਵਾਬ ਦਿੱਤਾ।


ਜਦੋਂ ਜਨਤਾ ਨੂੰ ਪੁੱਛਿਆ ਗਿਆ ਕਿ ਲੋਕ ਸਭਾ ਚੋਣਾਂ 2024 ਵਿੱਚ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਉਣਾ ਚਾਹੋਗੇ? ਜਵਾਬ ਵਿੱਚ, 38.30 ਫ਼ੀਸਦੀ ਲੋਕਾਂ ਨੇ ਐਨਡੀਏ ਨੂੰ ਵੋਟ ਪਾਉਣ ਦੀ ਗੱਲ ਕਹੀ, ਜਦੋਂ ਕਿ 10.19 ਫ਼ੀਸਦੀ ਲੋਕਾਂ ਨੇ INDIA ਨੂੰ ਵੋਟ ਪਾਉਣ ਦੀ ਗੱਲ ਕਹੀ। 32.98 ਫ਼ੀਸਦੀ ਲੋਕਾਂ ਨੇ 'ਕੁਝ ਨਹੀਂ ਕਹਿ ਸਕਦੇ' ਵਿੱਚ ਜਵਾਬ ਦਿੱਤਾ ਅਤੇ 5.03 ਫੀਸਦੀ ਲੋਕਾਂ ਨੇ 'ਨੋਟਾ' ਵਿਕਲਪ ਨੂੰ ਚੁਣਿਆ।


ਹੁਸ਼ਿਆਰਪੁਰ ਦੇ ਲੋਕਾਂ ਨੇ ਸਕੀਮਾਂ ਮਿਲਣ ਬਾਰੇ ਆਖੀ ਆਹ ਗੱਲ


ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਲੋਕਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ? ਇਸ ਲਈ ਜਵਾਬ 'ਚ 30.33 ਫੀਸਦੀ ਲੋਕਾਂ ਨੇ 'ਹਾਂ' 'ਚ ਜਵਾਬ ਦਿੱਤਾ, ਜਦਕਿ 69.67 ਫੀਸਦੀ ਲੋਕਾਂ ਨੇ 'ਨਾਂ' 'ਚ ਜਵਾਬ ਦਿੱਤਾ। 0 ਫੀਸਦੀ ਲੋਕਾਂ ਨੇ 'ਕੁਝ ਨਹੀਂ ਕਹਿ ਸਕਦੇ' ਵਿੱਚ ਜਵਾਬ ਦਿੱਤਾ। ਲਗਭਗ 18 ਫੀਸਦੀ ਲੋਕਾਂ ਨੇ 'ਮੁਫਤ ਰਾਸ਼ਨ' ਮਿਲਣ ਦੀ ਗੱਲ ਨੂੰ ਸਵੀਕਾਰ ਕੀਤਾ ਅਤੇ 2.25 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ 'ਆਯੂਸ਼ਮਾਨ ਯੋਜਨਾ' ਦਾ ਲਾਭ ਮਿਲਿਆ ਹੈ। ਇਸੇ ਤਰ੍ਹਾਂ ਹੋਰ ਸਕੀਮਾਂ ਬਾਰੇ ਵੀ ਨਾਂ-ਪੱਖੀ ਹੁੰਗਾਰਾ ਮਿਲਿਆ।


ਇਹ ਵੀ ਪੜ੍ਹੋ: Pm modi: 'ਦੇਰ ਰਾਤ ਤੱਕ ਕੀਤੀ ਮੀਟਿੰਗ, ਫਿਰ ਸਵੇਰੇ ਛੇਤੀ ਕੰਮ 'ਤੇ ਪਰਤੇ', ਪੀਐਮ ਮੋਦੀ ਦੇ ਸ਼ਡਿਊਲ ਦੀ ਨੇਟੀਜਨਸ ਨੇ ਕੀਤੀ ਤਾਰੀਫ