ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਸੰਮਨ ਮੈਨੂੰ ਨਹੀਂ ਮਿਲਿਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸੰਮਨ ਮੈਨੂੰ ਮਿਲਿਆ ਹੀ ਨਹੀਂ ਤਾਂ, ਇਹ ਬਾਹਰ ਪਬਲਿਕ ਵਿੱਚ ਕਿਵੇਂ ਆਇਆ ਹੈ? 


ਉਂਝ ਉਨ੍ਹਾਂ ਕਿਹਾ ਕਿ ਜੇਕਰ ਸੰਮਨ ਜਾਰੀ ਕਰ ਵੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ। ਇਹ ਸਮੰਨ ਕੋਟਕਪੂਰਾ ਫਾਇਰਿੰਗ ਕੇਸ ਦਾ ਹੈ। ਫਾਇਰਿੰਗ ਦੇ ਆਰਡਰ ਐਸਡੀਐਮ ਨੇ ਦਿੱਤੇ ਸੀ। ਐਸਡੀਐਮ ਹੁਣ ਤਕ ਕਹਿ ਰਿਹਾ ਮੇਰੇ 'ਤੇ ਕੋਈ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਟ ਸਾਹਮਣੇ ਪੇਸ਼ ਹੋਣ ਵਿੱਚ ਮੈਨੂੰ ਕੋਈ ਡਰ ਨਹੀਂ।


 


ਕੋਟਕਪੂਰਾ ਗੋਲੀਕਾਂਡ: ਕੁੰਵਰ ਵਿਜੈ ਪ੍ਰਤਾਪ ਨੇ SIT ਦੇ ਸੰਮਨਾਂ 'ਤੇ ਜਤਾਇਆ ਇਤਰਾਜ, ਬੋਲੇ ਸੁਖਬੀਰ ਬਾਦਲ ਸਣੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ


 


ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਆਈਪੀਐਸ ਅਧਿਕਾਰੀ ਤੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਕੋਟਕਪੂਰਾ ਗੋਲੀਕਾਂਡ 'ਚ ਐਸਆਈਟੀ ਵੱਲੋਂ ਪੰਜਾਬ ਦੇ ਤਤਕਾਲੀਨ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਕੀਤੇ ਗਏ ਸੰਮਨਾਂ 'ਤੇ ਇਤਰਾਜ ਜਤਾਉਂਦਿਆਂ ਕਹਿ ਦਿੱਤਾ ਕਿ ਸੱਤ ਸਾਲ ਬੀਤ ਜਾਣ ਦੇ ਬਾਅਦ ਹਾਲੇ ਵੀ ਸੰਮਨ ਭੇਜੇ ਜਾ ਰਹੇ ਹਨ।ਜਦਕਿ ਇਸ ਮਾਮਲੇ 'ਚ ਤਾਂ ਹੁਣ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਹੈ।


ਵਿਜੈ ਪ੍ਰਤਾਪ ਨੇ ਕਿਹਾ ਕਿ ਜਿੰਨੇ ਵੀ ਇਸ ਮਾਮਲੇ 'ਚ ਮੁਲਜਮ ਹਨ, ਉਨਾਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫਤਾਰ ਕਰਨਾ ਚਾਹੀਦਾ ਹੈ। ਕੁੰਵਰ ਵਿਜੈ ਪ੍ਰਤਾਪ ਅੱਜ ਅੰਮ੍ਰਿਤਸਰ 'ਚ ਸਰਕਟ ਹਾਊਸ ਦੀ ਜਮੀਨ ਲੀਜ 'ਤੇ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਵਿਧਾਨ ਸਭਾ ਦੀ ਕਮੇਟੀ ਰਾਹੀਂ ਕਰਨ ਲਈ ਅੰਮ੍ਰਿਤਸਰ ਦੇ ਸਰਕਟ ਹਾਊਸ ਪੁੱਜੇ ਸਨ।


ਕੁੰਵਰ ਨੇ ਪੁਲਿਸ ਦੀ ਹੀ ਕਾਰਗੁਜਾਰੀ 'ਤੇ ਸਵਾਲ ਚੁੱਕਦਿਆਂ ਕਹਿ ਦਿੱਤਾ ਕਿ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕੌਣ ਕਰੇਗਾ। ਉਹ ਪੁਲਿਸ ਜਿਸ ਨੇ ਡਰੱਗ ਮਾਮਲੇ 'ਚ ਡਰੱਗ ਮਾਫੀਆ ਦਾ ਪੁਲਿਸ ਰਿਮਾਂਡ ਲੈਣ ਦੀ ਹਿੰਮਤ ਨਹੀਂ ਦਿਖਾਈ।


ਕੁੰਵਰ ਵਿਜੈ ਪ੍ਰਤਾਪ, ਜਿਨਾਂ ਬੇਅਦਬੀ ਮਾਮਲਿਆਂ ਦੀ ਜਾਂਚ 'ਚ ਪਿਛਲੇ ਸਮੇਂ ਅਹਿਮ ਭੂਮਿਕਾ ਨਿਭਾਈ ਸੀ,  ਤੇ ਪਿਛਲੇ ਵਰ੍ਹੇ ਉਨਾਂ ਦੀ ਜਾਂਚ ਨੂੰ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਦੇ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਆਪ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ ਸਨ।ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਉਹ ਬੇਅਦਬੀ ਮਾਮਲਿਆਂ 'ਚ ਸਹੀ ਜਾਂਚ ਨਾ ਹੋਣ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਰਹੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।