ਅੰਮ੍ਰਿਤਸਰ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ 9 ਵਜੇ ਸਮੇਂ ਸਿਰ ਦਫਤਰ ਪੁੱਜਣ ਦੇ ਜਾਰੀ ਕੀਤੇ ਹੁਕਮਾਂ ਦਾ ਅੱਜ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਚੰਨੀ ਦੇ ਹੁਕਮ ਤਹਿਤ ਏਬੀਪੀ ਸਾਂਝਾ ਦੀ ਅੰਮ੍ਰਿਤਸਰ ਟੀਮ ਨੇ ਇਸ ਹੁਕਮ ਦਾ ਰਿਐਲਟੀ ਚੈੱਕ ਕੀਤਾ। ਇਸ ਤਹਿਤ ਅੰਮ੍ਰਿਤਸਰ ਦੇ ਮਿੰਨੀ ਸਕੱਤਰੇਤ 'ਚ ਸਥਿਤ ਡੀਸੀ ਦਫਤਰ 'ਚ ਸਥਿਤ ਵੱਖ-ਵੱਖ ਵਿਭਾਗਾਂ ਦੇ ਕੁਝ ਕਰਮਚਾਰੀ ਤਾਂ ਸਮੇਂ 'ਤੇ ਆਪਣੀਆਂ ਸੀਟਾਂ 'ਤੇ ਬੈਠੇ ਨਜ਼ਰ ਆਏ ਪਰ ਕੁਝ ਕੁਰਸੀਆਂ ਖਾਲੀ ਮਿਲੀਆਂ।
ਦੱਸ ਦਈਏ ਕਿ ਉਂਝ ਅੰਮ੍ਰਿਤਸਰ 'ਚ ਸਵੇਰ ਤੋਂ ਹੀ ਤੇਜ਼ ਬਾਰਸ਼ ਹੋ ਰਹੀ ਹੈ ਜਿਸ ਕਾਰਨ ਵੀ ਕੁਝ ਮੁਲਾਜ਼ਮ ਦੇਰੀ ਨਾਲ ਪੁੱਜੇ। ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਪਹਿਲਾਂ ਦਿਨ ਹੋਣ ਕਰਕੇ ਵਿਭਾਗਾਂ ਦੀ ਹਾਜ਼ਰੀ ਚੈੱਕ ਕੀਤੀ ਜਾਵੇਗੀ ਤੇ ਜੇਕਰ ਕੋਈ ਦੇਰੀ ਨਾਲ ਪੁੱਜਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬਾਰਸ਼ ਕਾਰਨ ਵੀ ਕੁਝ ਮੁਲਾਜ਼ਮਾਂ ਦੇ ਦੇਰੀ ਨਾਲ ਪਹੁੰਚਣ ਦਾ ਕਾਰਨ ਮੰਨਿਆ ਜਾ ਸਕਦਾ ਹੈ ਪਰ ਜਾਣਬੁੱਝ ਕੇ ਕੁਤਾਹੀ ਤੇ ਲੇਟ ਲਤੀਫੀ ਬਰਦਾਸ਼ਤ ਨਹੀਂ ਹੋਵੇਗੀ। ਇੱਥੇ ਦੇ ਵੱਖ-ਵੱਖ ਵਿਭਾਗਾਂ ਦੀ ਜਾਂਚ ਕੀਤੀ ਜਾਵੇਗੀ। ਡੀਸੀ ਨੇ ਕਿਹਾ ਸਰਹੱਦੀ ਖੇਤਰਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਸਾਰੇ ਮਹੱਤਵਪੂਰਣ ਅਹੁਦਿਆਂ 'ਤੇ ਤਾਇਨਾਤ ਅਧਿਕਾਰੀ/ਕਰਮਚਾਰੀ ਸਮੇਂ 'ਤੇ 9 ਵਜੇ ਪੁੱਜਣ।
ਉਧਰ ਅਸਿਸਟੈਂਟ ਕਮਿਸ਼ਨਰ (ਜਨਰਲ) ਡਾ. ਹਰਨੂਰ ਕੌਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰੈਡ ਕ੍ਰਾਸ ਦਫਤਰ ਦੀ 9 ਵਜੇ ਚੈਕਿੰਗ ਕੀਤੀ ਸੀ ਜਿੱਥੇ ਲਗਪਗ ਮੁਲਾਜਮਾਂ ਪੁੱਜ ਚੁੱਕੇ ਸੀ ਤੇ ਬਾਕੀ ਆ ਰਹੇ ਸੀ।
ਸਰਕਾਰੀ ਦਫਤਰਾਂ 'ਚ ਅਨੁਸ਼ਾਸਨ ਲਿਆਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸੂਬੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਵੇਰੇ 9 ਵਜੇ ਆਪਣੇ -ਆਪਣੇ ਦਫਤਰਾਂ ਵਿੱਚ ਪਹੁੰਚਣ ਅਤੇ ਸ਼ਾਮ ਦੇ ਦਫ਼ਤਰੀ ਸਮੇਂ ਤੱਕ ਲੋਕਾਂ ਲਈ ਉਪਲਬਧ ਰਹਿਣ ਨੂੰ ਯਕੀਨੀ ਬਣਾਉਣ।
ਇਹ ਵੀ ਪੜ੍ਹੋ: ਸਸਤੀਆਂ ਕਾਰਾਂ 'ਚ ਵੀ ਹੋਣਗੇ 6 ਏਅਰਬੈਗ! ਸਿਰਫ ਅਮੀਰ ਹੀ ਨਹੀਂ, ਹਰ ਕਿਸੇ ਦੀ ਸੁਰੱਖਿਆ ਜ਼ਰੂਰੀ: ਨਿਤਿਨ ਗਡਕਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904