Ram Chander Chhatrapati Murder Case : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2002 ਦੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਹਾਈ ਕੋਰਟ ਦੁਆਰਾ ਮੰਗੇ ਗਏ ਕਈ ਸਬੂਤ ਸੀਬੀਆਈ ਪੇਸ਼ ਨਹੀਂ ਕਰ ਸਕੀ।

Continues below advertisement

ਰਾਮ ਰਹੀਮ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਡੇਰਾ ਮੁਖੀ ਨੂੰ ਸਿਰਫ਼ ਇਸ ਆਧਾਰ 'ਤੇ ਦੋਸ਼ੀ ਠਹਿਰਾਇਆ ਗਿਆ ਕਿ ਉਹ ਰਾਮਚੰਦਰ ਛਤਰਪਤੀ ਖਿਲਾਫ਼ ਰੰਜਿਸ਼ ਰੱਖਦਾ ਸੀ। ਮ੍ਰਿਤਕ "  'ਪੂਰਾ ਸੱਚ' ਅਖ਼ਬਾਰ ਕੱਢਦਾ ਸੀ  ਅਤੇ ਡੇਰੇ ਵਿਰੁੱਧ ਰਿਪੋਰਟਿੰਗ ਕਰ ਰਿਹਾ ਸੀ। ਵਕੀਲ ਨੇ ਕਿਹਾ ਕਿ ਜਾਂਚ ਏਜੰਸੀ ਗੁਰਮੀਤ ਰਾਮ ਰਹੀਮ ਖਿਲਾਫ਼ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੀ ਕਿ ਰਾਮ ਰਹੀਮ ,ਛਤਰਪਤੀ ਦੇ ਅਖ਼ਬਾਰ ਨੂੰ ਪੜ੍ਹਦਾ ਵੀ ਸੀ ਜਾਂ ਨਹੀਂ। 

ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਗੁਰਮੀਤ ਰਾਮ ਰਹੀਮ ਖਿਲਾਫ਼ ਆਪਣੀ ਇੱਕ ਕਹਾਣੀ ਬਣਾਈ ਹੈ। ਬਾਬਾ ਰਾਮਚੰਦਰ ਵਿਰੁੱਧ ਆਪਣਾ ਬਿਰਤਾਂਤ ਘੜਿਆ। ਛਤਰਪਤੀ ਦਾ ਅਖ਼ਬਾਰ ਰੋਜ਼ਾਨਾ ਸ਼ਾਮ ਦਾ ਸੀ। ਇਸ ਅਖ਼ਬਾਰ 'ਚ ਸਿਰਫ਼ ਉਹ ਖ਼ਬਰਾਂ ਛੱਪਦੀਆਂ ਸਨ , ਜੋ ਸਵੇਰ ਦੇ ਅਖ਼ਬਾਰਾਂ ਵਿੱਚ ਸਵੇਰੇ ਛਪ ਚੁੱਕੀਆਂ ਹੁੰਦੀਆਂ ਸਨ। ਇਸ ਲਈ ਰਾਮ ਰਹੀਮ ਵੱਲੋਂ ਮ੍ਰਿਤਕ ਵਿਰੁੱਧ ਨਫ਼ਰਤ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Continues below advertisement

ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਅੱਗੇ ਸੀਨੀਅਰ ਵਕੀਲ ਆਰ. ਬਸੰਤ ਅਤੇ ਆਰ.ਐਸ. ਰਾਏ ਨੇ ਰਾਮ ਰਹੀਮ ਦੇ ਬਚਾਅ ਵਿੱਚ ਦਲੀਲ ਦਿੱਤੀ ਕਿ ਪੋਸਟਮਾਰਟਮ ਦੌਰਾਨ ਛਤਰਪਤੀ ਦੇ ਸਰੀਰ ਵਿੱਚੋਂ ਨਿਕਲੀ ਗੋਲੀ ਸੀਲਬੰਦ ਕੀਤੀ ਗਈ ਸੀ। ਇਹ ਉਦੋਂ ਤੱਕ ਸੀਲਬੰਦ ਰਹੀ ਜਦੋਂ ਤੱਕ ਇਸਨੂੰ ਅਦਾਲਤ ਵਿੱਚ ਨਹੀਂ ਖੋਲ੍ਹਿਆ ਗਿਆ। ਇਸ ਨਾਲ ਸਵਾਲ ਉੱਠਦਾ ਹੈ ਕਿ ਆਖਿਰ ਫੋਰੈਂਸਿਕ ਸਾਇੰਸ ਲੈਬ ਵਿੱਚ ਇਸ ਦੀ ਜਾਂਚ ਹੀ ਕਿਉਂ ਕਰਵਾਈ ਗਈ।