ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਪਾਸਾਰ ਨੂੰ ਰੋਕਣ ਲਈ ਲੱਗੇ ਕਰਫਿਊ ਦੇ 21 ਦਿਨ ਬਾਅਦ ਵੀ ਸ਼ਮਸ਼ਾਨਘਾਟਾਂ 'ਚ ਪਈਆਂ ਮ੍ਰਿਤਕਾਂ ਦੀਆਂ ਅਸਥੀਆਂ ਹੁਣ ਜਲ-ਪ੍ਰਵਾਹ ਹੋ ਸਕਣਗੀਆਂ। ਇਸ ਲਈ ਆਨਲਾਈਨ ਐਮਰਜੈਂਸੀ ਅਸਥੀ ਵਿਸਰਜਨ ਕਰਫ਼ਿਊ ਪਾਸ ਬਣਵਾ ਕੇ ਕਿਸੇ ਵੀ ਪਵਿੱਤਰ ਸਥਾਨ 'ਤੇ ਜਾ ਕੇ ਜਲ-ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਆਨਲਾਇਨ ਕਰਫਿਊ ਪਾਸ ਜਾਰੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਵੈਬਸਾਈਟ 'ਤੇ ਜਾਕੇ ਕਿਸੇ ਵੀ ਜ਼ਿਲ੍ਹੇ 'ਚ ਕੋਈ ਵਿਅਕਤੀ ਘਰ ਬੈਠਿਆਂ ਹੀ ਆਨਲਾਈਨ ਪਾਸ ਬਣਵਾ ਸਕਦਾ ਹੈ। ਇਸ ਲਈ ਵੈਬਸਾਈਟ 'ਤੇ ਦਿੱਤੇ ਗਏ ਕਾਲਮ ਨੂੰ ਪੂਰਾ ਕਰਨ ਦੇ ਨਾਲ ਹੀ ਪਾਸ ਬਣਵਾਉਣ ਦਾ ਵਾਜਬ ਜਵਾਬ ਦੇਣਾ ਪਏਗਾ।

ਇਸ ਤਰ੍ਹਾਂ ਬਣਵਾਓ ਐਮਰਜੈਂਸੀ ਪਾਸ:

ਬ੍ਰਾਊਜ਼ਰ https://epasscovid19.pais.net.in 'ਤੇ ਜਾਓ

ਆਪਣਾ ਜ਼ਿਲ੍ਹਾ ਦੱਸੋ। ਪਾਸ ਦੀ ਕੈਟਾਗਿਰੀ ਜ਼ਿਲੇ 'ਚ, ਅੰਤਰ ਜ਼ਿਲ੍ਹਾ ਜਾਂ ਕਿਸੇ ਦੂਜੇ ਸੂਬੇ 'ਚ ਜਾਣ ਲਈ ਦੀ ਚੋਣ ਕਰੋ।
ਦੱਸਣਾ ਹੋਵੇਗਾ ਕਿ ਤੁਸੀਂ ਕਿਸ ਖੇਤਰ 'ਚ ਕੰਮ ਕਰਦੇ ਹੋ। ਹੈਲਥ ਵਰਕਰ, ਮੀਡੀਆ ਕਰਮਚਾਰੀ, ਸਿਕਿਓਰਟੀ ਵਰਕਰ ਹੋ, ਆਮ ਨਾਗਰਿਕ ਜਾਂ ਜ਼ਰੂਰੀ ਸੇਵਾਵਾਂ ਦੀ ਦੇਖ-ਰੇਖ 'ਚੋਂ ਚੋਣ ਕਰੋ।

ਉੱਪਰਲੀਆਂ ਸੇਵਾਵਾਂ 'ਚੋਂ ਜੇਕਰ ਜ਼ਰੂਰੀ ਸੇਵਾਵਾਂ ਵਾਲਾ ਵਿਕਲਪ ਚੁਣਦੇ ਹੋ ਤਾਂ ਅਗਲੀ ਲਾਈਨ ' ਸਬੰਧਤ ਡਿਟੇਲ ਦੇਣੀ ਪਵੇਗੀ ਕਿ ਏਟੀਐਮ/ਬੈਂਕ, ਗ੍ਰਾਸਰੀ, ਗੈਸ, ਫਿਊਲ, ਤੇਲ ਜਾਂ ਜ਼ਰੂਰੀ ਸੇਵਾਵਾਂ, ਡਿਲਿਵਰੀ ਵਰਕਰ ਚੋਂ ਤੁਸੀਂ ਕਿਸ ਲਈ ਹੋ। ਹੈਲਥ ਵਰਕਰ 'ਚ ਡਾਕਟਰ, ਨਰਸ, ਸਹਾਇਕ ਸਟਾਫ਼ ਕੈਟਾਗਿਰੀ ਚੁਣਨੀ ਹੋਵੇਗੀ।

ਮੀਡੀਆ ਤੇ ਸਿਕਿਓਰਟੀ ਚਹਰ ਕੈਟਾਗਿਰੀ 'ਚ ਪਤਾ ਭਰਨਾ ਹੋਵੇਗਾ। ਸਿਟੀਜ਼ਨ ਪਾਸ ਭਰਿਆ ਤਾਂ ਮੈਡੀਕਲ ਐਮਰਜੈਂਸੀ ਜਾਂ ਐਮਰਜੈਂਸੀ ਟ੍ਰੈਵਲ ਭਰਨਾ ਪਵੇਗਾ।

ਆਈਡੀ ਦੀ ਫੋਟੋ ਤੇ ਆਪਣੀ ਫੋਟੋ ਅਪਲੋਡ ਕਰਨ ਦੇ ਨਾਲ ਅੱਗੇ ਆਪਣੇ ਕੰਮ ਸਬੰਧੀ ਦਸਤਾਵੇਜ਼ ਨਾਲ ਨੱਥੀ ਕਰਨੇ ਹੋਣਗੇ। ਵਾਹਨ ਤੇ ਉਸ ਦਾ ਨੰਬਰ ਦੱਸ ਕੇ ਸਬਮਿਟ 'ਤੇ ਕਲਿੱਕ ਕਰੋ।