ਐਚਐਸ ਬੱਬੀ ਬਾਦਲ ਸੁਖਬੀਰ ਬਾਦਲ ਦੇ ਰਿਸ਼ਤੇ ਵਿੱਚ ਭਰਾ ਲੱਗਦੇ ਹਨ ਤੇ ਲੰਮੇ ਸਮੇਂ ਤੋਂ ਮੁਹਾਲੀ ਵਿੱਚ ਸਰਗਰਮ ਹਨ। ਇਸ ਮੌਕੇ ਅਕਾਲੀ ਦਲ ਬਾਦਲ 'ਤੇ ਨਿਸ਼ਾਨੇ ਲਾਉਂਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਨੇ ਗੁਰੂ ਘਰ ਦੇ ਲੰਗਰ ਦੀ ਦੁਰਵਰਤੋਂ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ। ਬ੍ਰਹਮਪੁਰਾ ਨੇ ਬੀਤੇ ਕੱਲ੍ਹ ਖਡੂਰ ਸਾਹਿਬ 'ਚ ਜਗੀਰ ਕੌਰ ਦੀ ਰੈਲੀ 'ਚ ਸ਼ਰਾਬ ਪਿਆਉਣ ਦੀ ਵੀ ਨਿੰਦਾ ਕੀਤੀ।