Punjab News: ਪੰਜਾਬ ਪੁਲਿਸ ਨੇ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦੇ ਵਿੱਚ ਬਣੀ ਹੋਈ ਹੈ। ਦੱਸ ਦਈਏ ਬੀਤੇ ਦਿਨੀਂ ਉਸ ਨੂੰ ਬਠਿੰਡਾ ਜ਼ਿਲ੍ਹੇ ਵਿੱਚ 17.71 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਸੀ। ਅੱਜ ਉਸ ਦੀ ਅਦਾਲਤ ਵਿੱਚ ਪੇਸ਼ੀ ਸੀ ਤਾਂ ਇਸ ਦੌਰਾਨ ਉੱਥੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ।
ਦਰਅਸਲ, ਜਦੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਇਸ ਦੋਰਾਨ ਅਮਨਦੀਪ ਕੌਰ ਦਾ ਕਥਿਤ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਵੀ ਅਦਾਲਤ ਵਿੱਚ ਪਹੁੰਚਿਆ ਹੋਇਆ ਸੀ ਤਾਂ ਇਸ ਦੌਰਾਨ ਬਲਵਿੰਦਰ ਸਿੰਘ ਸੋਨੂ ਦੀ ਪਤਨੀ ਗੁਰਮੀਤ ਕੌਰ ਵੀ ਅਦਾਲਤ ਵਿਚ ਆਪਣੇ ਬੱਚਿਆ ਸਮੇਤ ਮੌਜੂਦ ਸੀ।
ਇਸ ਮੌਕੇ ਬਲਵਿੰਦਰ ਸਿੰਘ ਸੋਨੂੰ ਨੂੰ ਦੇਖ ਕੇ ਗੁਰਮੀਤ ਕੌਰ ਗੁੱਸੇ ਨਾਲ ਲਾਲ ਹੋ ਗਈ ਤੇ ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਵੀ ਹੋਈ ਜਿਸ ਤੋਂ ਬਾਅਦ ਇਹ ਤਕਰਾਰ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਬਲਵਿੰਦਰ ਸਿੰਘ ਨੇ ਗੁਰਮੀਤ ਕੌਰ ਦੇ ਉੱਤੇ ਹੱਥ ਚੁੱਕਿਆ ਤੇ ਪੁਲਿਸ ਨੇ ਵਿੱਚ ਵਿਚਾਲੇ ਪੈ ਕੇ ਇਸ ਹੱਥੋਪਾਈ ਨੂੰ ਬੰਦ ਕਰਵਾਇਆ।
ਜ਼ਿਕਰ ਕਰ ਦਈਏ ਕਿ ਪੁਲਿਸ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਵਿਚ ਬਲਵਿੰਦਰ ਸਿੰਘ ਸੋਨੂੰ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ ਹਾਲਾਕਿ ਬਲਵਿੰਦਰ ਸਿੰਘ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪੇਸ਼ੀ ਦੌਰਾਨ ਉਸਦੇ ਸਮਰਥਨ ਵਿੱਚ ਅਦਾਲਤ ਪਹੁੰਚਿਆ ਹੋਇਆ ਸੀ ਪਰ ਜੇ ਬਲਵਿੰਦਰ ਸਿੰਘ ਨੂੰ ਪੁਲਸ ਨੇ ਨਾਮਜ਼ਦ ਕੀਤਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਿਉਂ ਨਹੀ ਕੀਤਾ ਗਿਆ ਇਹ ਵੀ ਇੱਕ ਵੱਡਾ ਸਵਾਲ ਹੈ।
ਦੱਸ ਦਈਏ ਕਿ ਬਠਿੰਡਾ ਤੋਂ ਗ੍ਰਿਫ਼ਤਾਰ ਕੀਤੀ ਗਈ ਇੰਸਟਾ ਕੁਈਨ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਮਾਤਾ-ਪਿਤਾ ਭੁੱਚੋ ਮੰਡੀ ਵਿੱਚ ਰਹਿੰਦੇ ਹਨ ਤੇ ਉਸ ਦਾ ਇੱਕ ਭਰਾ ਹੈ। ਅਮਨਦੀਪ ਕੌਰ ਦਾ ਵਿਆਹ 2015 ਵਿੱਚ ਬਠਿੰਡਾ ਦੀ ਅਮਰਪੁਰਾ ਬਸਤੀ ਵਿੱਚ ਹੋਇਆ ਸੀ। ਇਸ ਵੇਲੇ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਸੋਸ਼ਲ ਮੀਡੀਆ 'ਤੇ ਲਾਈਵ ਹੋਈ ਇੱਕ ਔਰਤ ਗੁਰਮੀਤ ਕੌਰ ਨੇ ਅਮਨਦੀਪ 'ਤੇ ਦੋਸ਼ ਲਗਾਇਆ ਹੈ ਕਿ ਉਹ 2022 ਤੋਂ ਉਸ ਦੇ ਪਤੀ ਬਲਵਿੰਦਰ ਸਿੰਘ ਨਾਲ ਰਿਸ਼ਤੇ ਵਿੱਚ ਹੈ। ਉਸ ਨੇ ਕਿਹਾ ਕਿ ਵਿਆਹ ਤੋਂ ਬਾਅਦ, ਅਮਨਦੀਪ ਨੂੰ ਉਸ ਦੇ ਪਤੀ ਨੇ ਕਿਸੇ ਐਸਐਚਓ ਨਾਲ ਫੜ ਲਿਆ ਸੀ ਜਿਸ ਤੋਂ ਬਾਅਦ ਉਹ ਆਪਣਾ ਸਹੁਰਾ ਘਰ ਛੱਡ ਗਈ। ਉਸ ਨੇ ਆਪਣੇ ਪਤੀ ਵਿਰੁੱਧ ਵੀ ਕੇਸ ਦਰਜ ਕਰਵਾਇਆ ਸੀ।
ਬਠਿੰਡਾ ਤੋ ਵਿਕਰਮ ਕੁਮਾਰ ਦੀ ਰਿਪੋਰਟ