ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 7 ਜੂਨ ਅਤੇ 8 ਜੂਨ ਨੂੰ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਗਿਆ ਸੀ। ਜਿਸ ਨੂੰ ਲੇ ਕੇ ਰਾਜਪਾਲ ਨੇ ਆਪਣੀ ਫੇਰੀ ਦੌਰਾਨ ਸਰਕਾਰ ਵੱਲੋਂ ਕੀਤੀ ਬਿਆਨਬਾਜ਼ੀ 'ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬੌਰਡਰ ਏਰੀਆ ਵਿੱਚ ਗਏ ਸਨ ਤਾਂ ਪੰਜਾਬ ਸਰਕਾਰ ਦਾ ਹੈਲੀਪਾਕਟਰ ਵਰਤਿਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੇਰੇ ਵੱਲੋਂ ਵਰਤੇ ਗਏ ਹੈਲੀਕਾਪਟਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਤਾਹਨੇ ਮਾਰੇ ਹਨ। ਮੈਨੂੰ ਵਾਰ ਵਾਰ ਸੁਣਾਇਆ ਗਿਆ ਕਿ ਤੁਹਾਨੂੰ ਜਾਣ ਲਈ ਅਸੀਂ ਆਪਣਾ ਹੈਲੀਕਾਪਟਰ ਦਿੱਤਾ।
ਇਸ 'ਤੇ ਸਵਾਲ ਖੜ੍ਹੇ ਕਰਦੇ ਹੋਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਦੌਰਾ ਮੇਰੀ ਕੋਈ ਨਿੱਜੀ ਫੇਰੀ ਨਹੀਂ ਸੀ। ਬੌਰਡਰ ਦੇ ਪਿੰਡਾਂ ਦਾ ਨੁਮਾਇਨਾ ਕੀਤਾ ਜਾਣਾ ਸੀ। ਅਜਿਹੇ ਵਿੱਚ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਮੈਨੂੰ ਹੈਲੀਕਾਪਟਰ ਮੁਹੱਈਆ ਕਰਵਾਏ। ਜੇਕਰ ਸਰਕਾਰ ਨੇ ਮੈਨੂੰ ਜਾਣ ਲਈ ਚੌਪਰ ਦੇ ਹੀ ਦਿੱਤਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ 'ਤੇ ਅਹਿਸਾਨ ਨਹੀਂ ਕੀਤੀ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਸ ਫੇਰੀ 'ਤੇ ਮੈਂ ਇਕੱਲਾ ਨਹੀਂ ਗਿਆ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਮੇਰੇ ਨਾਲ ਗਏ ਸਨ ਉਹਨਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਚੀਫ਼ ਸੈਕਟਰੀ ਵੀ ਕੇ ਜੰਜੂਆ ਵੀ ਨਾਲ ਹੀ ਸਨ। ਅਜਿਹੇ ਵਿੱਚ ਸਰਕਾਰ ਮੈਨੂੰ ਵਾਰ ਵਾਰ ਕਿਉਂ ਸੁਣਾ ਰਹੀ ਹੈ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਮੈਂ ਹੁਣ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਮੈਂ ਪੰਜਾਬ ਦਾ ਗਵਰਨਰ ਰਹਾਂਗਾ ਸੂਬੇ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਾਂਗਾ। ਜੇਕਰ ਕਿਸੇ ਫੇਰੀ 'ਤੇ ਜਾਣਾ ਵੀ ਹੋਵੇਗਾ ਤਾਂ ਮੈਂ ਆਪਣੀ ਕਾਰ 'ਤੇ ਚੱਲ ਜਾਵਾਂਗਾ। ਰਾਜਪਾਲ ਨੇ ਕਿਹਾ ਕਿ ਮੈਂ ਹੋਰ ਸੂਬਿਆਂ ਵਿੱਚ ਜਾਣਾ ਹੋਵੇ ਤਾਂ ਕਦੇ ਵੀ ਬਿਜਨਸ ਕਲਾਸ ਵਿੱਚ ਸਫ਼ਰ ਨਹੀਂ ਕੀਤਾ। ਆਪ ਲੋਕਾਂ ਵਾਂਗ ਹੀ ਜਾਂਦਾ ਹਾਂ। ਮੇਰੇ ਵਿਜਟ 'ਤੇ ਆਉਣ ਵਾਲੇ ਖਰਚੇ ਤੋਂ ਵੱਧ ਤਾਂ ਛੋਟੇ ਅਫ਼ਸਰ ਕਰ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।