ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਈ ਸ਼ੱਕੀਆਂ ਦੀ ਭੂਮਿਕਾ ਸਾਹਮਣੇ ਆ ਚੁੱਕੀ ਹੈ। ਗੋਲਡੀ ਬਰਾੜ ਤੋਂ ਲੈ ਕੇ ਬਿਸ਼ਨੋਈ ਤੱਕ ਕਈ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਰੋਲ ਨਿਭਾਇਆ ਹੈ। ਹੁਣ ਜਾਂਚ ਤੋਂ ਬਾਅਦ ਇੱਕ ਹੋਰ ਨਾਮ ਸਾਹਮਣੇ ਆਇਆ ਹੈ। ਮੁਲਜ਼ਮ ਜਗਰੂਪ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਉਸ ਖਿਲਾਫ ਕੁਝ ਇਨਪੁਟ ਮਿਲੇ, ਜਿਸ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਗਈ ਪਰ ਜਿਵੇਂ ਹੀ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਤਾਲਾ ਲੱਗਿਆ ਹੋਇਆ ਸੀ।
ਫਿਲਹਾਲ ਪੁਲਿਸ ਜਗਰੂਪ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਅਨੁਸਾਰ 2017 ਵਿੱਚ ਜਗਰੂਪ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰੋਂ ਬੇਦਖਲ ਕਰ ਦਿੱਤਾ ਕਿਉਂਕਿ ਉਹ ਨਸ਼ੇ ਦਾ ਆਦੀ ਸੀ ਤੇ ਘਰੋਂ ਹੀ ਪੈਸੇ ਚੋਰੀ ਕਰਕੇ ਭੱਜ ਜਾਂਦਾ ਸੀ। ਜਗਰੂਪ ਦੀ ਮਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਸ ਦੇ ਪੁੱਤਰ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ ਤਾਂ ਪੁਲਿਸ ਉਸ ਦਾ ਐਨਕਾਊਂਟਰ ਕਰ ਦੇਵੇ। ਉਸ ਨੂੰ ਕੋਈ ਦੁੱਖ ਨਹੀਂ ਹੋਵੇਗਾ।
ਉਸ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਜੇਕਰ ਉਸ ਦੇ ਪੁੱਤਰ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਗਲਤ ਦਾ ਨਤੀਜਾ ਹਮੇਸ਼ਾ ਗਲਤ ਹੁੰਦਾ ਹੈ। ਫਿਲਹਾਲ ਪੁਲਿਸ ਵੱਲੋਂ ਜਗਰੂਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੇ ਘਰ ਨਾ ਮਿਲਣ 'ਤੇ ਉਸ ਨੂੰ ਹੋਰ ਥਾਵਾਂ 'ਤੇ ਲੱਭਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਂਝ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੇਕੜਾ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਉਸ ਨੇ ਘਟਨਾ ਵਾਲੇ ਦਿਨ ਗੋਲੀ ਚਲਾਉਣ ਵਾਲਿਆਂ ਨੂੰ ਨਾ ਸਿਰਫ਼ ਗੱਡੀ ਮੁਹੱਈਆ ਕਰਵਾਈ, ਸਗੋਂ ਗਾਇਕ ਦੀ ਮੁਖਬਰੀ ਵੀ ਕੀਤੀ। ਇਸ ਤੋਂ ਪਹਿਲਾਂ ਉਹ ਮੂਸੇਵਾਲਾ ਨੂੰ ਇੱਕ ਪ੍ਰਸ਼ੰਸਕ ਦੇ ਤੌਰ 'ਤੇ ਮਿਲਿਆ ਸੀ। ਉਸ ਨੇ ਮੂਸੇਵਾਲਾ ਨਾਲ ਸੈਲਫੀ ਲਈ ਸੀ। ਫਿਰ ਬਾਅਦ ਵਿੱਚ ਜਦੋਂ ਗਾਇਕ ਘਰੋਂ ਬਾਹਰ ਆਇਆ ਤਾਂ ਕੇਕੜੇ ਨੇ ਗੋਲੀ ਚਲਾਉਣ ਵਾਲਿਆਂ ਨੂੰ ਜਾਣਕਾਰੀ ਦਿੱਤੀ ਤੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿਚਕਾਰ ਕਤਲ ਕਰ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨ ਦੀ ਗੱਲ ਕਰੀਏ ਤਾਂ ਦੁਸ਼ਮਣੀ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਹਮਲੇ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਕੈਨੇਡਾ 'ਚ ਬੈਠਾ ਦੱਸਿਆ ਜਾ ਰਿਹਾ ਹੈ। ਗੋਲਡੀ ਬਰਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਹੁਤ ਕਰੀਬੀ ਹੈ। ਉਸ ਨੇ ਇਹ ਕਤਲ ਆਪਣੇ ਦੋਸਤ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ।
ਜੇ ਸਾਡੇ ਮੁੰਡੇ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਤਾਂ ਪੁਲਿਸ ਉਸ ਦਾ ਇਨਕਾਊਂਟਰ ਕਰ ਦੇਵੇ....ਪੁਲਿਸ ਰੇਡ ਮਗਰੋਂ ਬੋਲੀ ਜਗਰੂਪ ਦੀ ਮਾਂ
abp sanjha
Updated at:
07 Jun 2022 10:46 AM (IST)
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਈ ਸ਼ੱਕੀਆਂ ਦੀ ਭੂਮਿਕਾ ਸਾਹਮਣੇ ਆ ਚੁੱਕੀ ਹੈ। ਗੋਲਡੀ ਬਰਾੜ ਤੋਂ ਲੈ ਕੇ ਬਿਸ਼ਨੋਈ ਤੱਕ ਕਈ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਰੋਲ ਨਿਭਾਇਆ ਹੈ।
Jagroop
NEXT
PREV
Published at:
07 Jun 2022 10:46 AM (IST)
- - - - - - - - - Advertisement - - - - - - - - -