Punjab News : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 17 ਦਸੰਬਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਰੱਖੀ ਸੀ। ਅੱਜ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਹਾਲੇ ਦਰਬਾਰ ਸਾਹਿਬ ਗੁਰੂ ਘਰ ਨਤਮਸਤਕ ਹੋਣ ਜਾਣਾ ਹੈ। ਇਸ ਲਈ ਜੋ ਮੀਟਿੰਗ 17 ਦਸੰਬਰ ਨੂੰ ਰੱਖੀ ਗਈ ਸੀ ਉਸ ਦੀ ਤਰੀਕ 20 ਕਰ ਦਿੱਤੀ ਗਈ। ਇਸ 'ਤੇ ਰਾਜੇਵਾਲ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਮੀਟਿੰਗ ਲਈ ਜੋ ਤਾਰੀਕ ਤੈਅ ਕੀਤੀ ਸੀ ਉਸੇ ਦਿਨ ਹੀ ਮੀਟਿੰਗ ਕੀਤੀ ਜਾਵੇਗੀ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੀਟਿੰਗ ਮੁਲਤਵੀ ਹੋਣ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਤਰੀਕ ਬਦਲੀ ਤਾਂ ਅਸੀਂ ਬਾਈਕਾਟ ਕਰਾਂਗੇ।
ਇਹ ਵੀ ਪੜ੍ਹੋ :
ਡਰੱਗ ਮਾਮਲੇ 'ਚ ਲੀਕ ਹੋਈ ਰਿਪੋਰਟ 'ਤੇ ਚੰਨੀ ਸਰਕਾਰ ਦਰਜ ਕਰੇਗੀ FIR
ਏਡੀਜੀਪੀ ਐਸਕੇ ਅਸਥਾਨਾ ਵੱਲੋਂ ਪੰਜਾਬ ਦੇ ਡੀਜੀਪੀ ਆਈਪੀਐਸ ਸਹੋਤਾ ਨੂੰ ਭੇਜੀ ਰਿਪੋਰਟ ਲੀਕ ਹੋਣ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਨੇ ਲੀਕ ਵਾਲੇ ਖਿਲਾਫ ਸਰਕਾਰ ਐਫਆਈਆਰ ਦਰਜ ਕਰੇਗੀ ਤੇ ਨਾਲ ਹੀ ਇਹ ਵੀ ਪਤਾ ਲਗਾਵੇਗੀ ਕਿ ਇਹ ਰਿਪੋਰਟ ਕਿਸ ਤਰ੍ਹਾਂ ਲੀਕ ਹੋਈ। ਨਾਲ ਹੀ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਕਾਗਜ਼ ਲੀਕ ਹੋਏ ਨੇ ਉਹ ਪੂਰੀ ਰਿਪੋਰਟ ਦਾ ਇਕ ਛੋਟਾ ਹਿੱਸਾ ਹੈ । ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਿਨਾਂ ਨਾਮ ਲਵੇ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਅਫਸਰਾਂ ਨੂੰ ਧਮਕੀਆਂ ਦਿੱਤੀ ਜਾਂ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੀ ਮੱਛੀ ਨੂੰ ਬਖਸਿਆ ਨਹੀਂ ਜਾਵੇਗਾ ਤੇ ਉਹ ਲੋਕ ਜਿੰਨਾ ਨੂੰ ਲੱਗਦਾ ਹੈ ਕਿ ਡਰੱਗ ਕੇਸਾਂ 'ਚ ਸ਼ਾਮਲ ਹਨ ਉਹ ਕਿਉਂ ਡਰ ਰਹੇ ਹਨ ਜ਼ਿਕਰਯੋਗ ਹੈ ਕਿ ਏਡੀਜੀਪੀ ਐਸਕੇ ਅਸਥਾਨਾ ਨੇ ਡੀਜੀਪੀ ਸਹੋਤਾ ਨੂੰ ਡਰੱਗ ਮਾਮਲੇ 'ਤੇ ਇਕ ਰਿਪੋਰਟ ਭੇਜੀ ਸੀ ਇਸ ਰਿਪੋਰਟ 'ਚ ਏਡੀਜੀਪੀ ਅਸਥਾਨਾ ਨੇ ਸਾਫ ਕੀਤਾ ਕਿ ਜਦ ਤਕ ਐਸਟੀਐਫ ਰਿਪੋਰਟ ਸੀਲ ਬੰਦ ਹੈ ਉਹ ਉਸ 'ਤੇ ਕਾਰਵਾਈ ਨਹੀਂ ਕਰ ਸਕਦੇ ਇਸ ਨਾਲ ਉਨ੍ਹਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਕੇਸਾਂ ਦੇ ਟਰਾਇਲ ਲੰਬੇ ਸਮੇਂ ਪਹਿਲਾਂ ਖਤਮ ਹੋ ਚੁੱਕੇ ਨੇ ਉਨ੍ਹਾਂ ਨੂੰ ਬਿਨਾਂ ਕੋਰਟ ਦੀ ਮਨਜ਼ੂਰੀ ਤੋਂ ਮੁੜ ਜਾਂਚ ਲਈ ਨਹੀਂ ਖੋਲ੍ਹਿਆ ਜਾ ਸਕਦਾ। ਏਡੀਜੀਪੀ ਅਸਥਾਨਾ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਹਨ ਤੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਰਿਪੋਰਟ ਵਿਦੇਸ਼ੀ ਮੋਬਾਈਲ ਨੰਬਰ ਰਾਹੀਂ ਵ੍ਹਟਸਐਪ 'ਤੇ ਲੀਕ ਹੋਈ।