Punjab News: ਪੰਜਾਬ ਵਿੱਚ ਮਾਈਨਿੰਗ ਦੇ ਮੁੱਦੇ ਉੱਤੇ ਦਹਾਕਿਆਂ ਤੋਂ ਸਿਆਸਤ ਹੋ ਰਹੀ ਹੈ, ਪੰਜਾਬ ਸਰਕਾਰ ਨੇ ਇਸ ਤੋਂ 20 ਹਜ਼ਾਰ ਕਰੋੜ ਦੀ ਕਮਾਈ ਹੋਣ ਦੀ ਗੱਲ ਕਹੀ ਸੀ ਹਾਲਾਂਕਿ ਇਸ ਤੋਂ ਜੋ ਸੂਬੇ ਦੇ ਖ਼ਜ਼ਾਨੇ ਵਿੱਚ ਗਿਆ ਉਹ ਜੱਗ ਜ਼ਾਹਰ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀਆਂ ਉੱਤੇ ਹੀ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਦਾਅਵਾ ਕੀਤਾ ਹੈ।


ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੁਲਦੀਪ ਧਾਲੀਵਾਲ ਦੀ ਨਿਗਰਾਨੀ ਹੇਠ ਨਜਾਇਜ਼ ਮਾਈਨਿੰਗ ਚਲਦੀ ਹੈ। ਨਾਜਾਇਜ਼ ਰੇਤਾ ਦਾ ਧੰਦਾ ਆਪ ਦੇ ਦੋ ਮੰਤਰੀ ਹਰਜੋਤ ਬੈਂਸ ਤੇ ਕੁਲਦੀਪ ਧਾਲੀਵਾਲ ਦੇ ਸਰਪ੍ਰਸਤੀ ਹੇਠ ਚਲਦਾ ਹੈ। ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ।



ਮਜੀਠੀਆ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ,  ਕੁਦਰਤੀ ਸਰੋਤਾਂ ਦੀ ਲੁੱਟ ਹੋ ਰਹੀ ਹੈ, ਭਾਰਤ ਪਾਕਿਸਤਾਨ ਸਰਹੱਜ ਉੱਤੇ ਇਹ 20 ਦਿਨਾਂ ਵਿਚਾਲੇ ਦਾ ਦੂਜਾ ਮਾਮਲਾ ਹੈ। ਇਹ ਵੀਡੀਓ ਪਿੰਡ- ਧੰਗਈ ,ਇਲਾਕਾ- ਰਮਦਾਸ, ਹਲਕਾ- ਅਜਨਾਲਾ ਦੀ ਹੈ।






ਮਜੀਠੀਆ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ 60 ਤੋਂ 70 ਟਰੱਕ ਦਿਨ ਰਾਤ ਭਾਰਤ ਪਾਕਿਸਤਾਨ ਸਰਹੱਦ ਤੇ ਨਜਾਇਜ਼ ਮਾਈਨਿੰਗ ਵਿੱਚ ਲੱਗੇ ਹੋਏ ਹਨ। ਇਸ ਇਲਾਕੇ 'ਚ ਪਹਿਲਾਂ ਵੀ ਮਾਈਨਿੰਗ ਹੋ ਰਹੀ ਸੀ ਜਿਸ ਦਾ ਮੁੱਦਾ ਸਮੇਂ ਸਮੇਂ ਤੇ ਉਠਾਉਂਦੇ ਰਹੇ ਹਾਂ ਪਰ ਮਾਈਨਿੰਗ ਤੋਂ 20 ਹਜ਼ਾਰ ਕਰੋੜ ਕਮਾਉਣ ਦੇ ਦਾਅਵੇ ਕਰਨ ਵਾਲੇ ਬਦਲਾਵ ਵਾਲਿਆਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।



ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ILLEGAL MINING ਇੱਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਮੈਂ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਕਰ ਸਕੇ।