ਬਰਨਾਲਾ: ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸਿਹਤ ਸੈਂਟਰ ਚਲਾਇਆ ਜਾ ਰਿਹਾ ਸੀ। ਜਿਸ ਨੂੰ ਬਰਨਾਲਾ ਸਿਹਤ ਅਤੇ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬੰਦ ਕਰਵਾਇਆ ਦਿੱਤਾ। ਦੱਸ ਦਈਏ ਕਿ ਇਸ ਦਾ ਖੁਸਾਲਾ ਉਦੋਂ ਹੋਇਆ ਜਦੋਂ ਪ੍ਰਸ਼ਾਸਨ ਵਲੋਂ ਸੈਂਟਰ ਮਾਲਕ ਵਲੋਂ ਆਕਸੀਜਨ ਸਿਲੰਡਰ ਦੀ ਮੰਗ ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਕ ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਸੈਂਟਰ ਮਾਲਕ ਨੇ ਦੂਜੇ ਸਿਲੰਡਰ ਦੀ ਮੰਗ ਕੀਤੀ।


ਇਸ ਮਾਮਲੇ ‘ਚ ਐਸਡੀਐਮ ਬਰਨਾਲਾ ਨੂੰ ਸ਼ੱਕ ਪੈਣ ਮਗਰੋਂ ਸਿਹਤ ਵਿਭਾਗ ਦੀ ਟੀਮ ਨੂੰ ਚੈਕਿੰਗ ਲਈ ਭੇਜਿਆ ਗਿਆ। ਜਿੱਥੇ ਪਹੁੰਚ ਕੇ ਚੈਕਿੰਗ ਦੌਰਾਨ ਪੇਟ ਦੀਆਂ ਬੀਮਾਰੀਆਂ ਦੇ ਇਲਾਜ ਦੇ ਸੈਂਟਰ ਵਿੱਚ ਕੋਰੋਨਾ ਦੇ ਗੰਭੀਰ ਮਰੀਜ਼ ਦੇ ਇਲਾਜ਼ ਕੀਤੇ ਜਾਣ ਦਾ ਖੁਲਾਸਾ ਹੋਇਆ।



ਸਿਹਤ ਵਿਭਾਗ ਦੀ ਚੈਕਿੰਗ ਟੀਮ ਵਲੋਂ ਸੈਂਟਰ ਮਾਲਕ ਬਲਵੰਤ ਸਿੰਘ ਗਿੱਲ ਡਾਕਟਰੀ ਸਰਟੀਫਿਕੇਟ ਪੇਸ਼ ਨਹੀਂ ਪੇਸ਼ ਕਰ ਸਕਿਆ। ਜਿਸ ਮਗਰੋਂ ਤੁਰੰਤ ਐਸਡੀਐਮ ਨੇ ਨੋਟਿਸ ਜਾਰੀ ਕੀਤਾ। ਪ੍ਰਸ਼ਾਸਨ ਦੀ ਕਾਰਵਾਈ ਦੇ ਚੱਲਦਿਆਂ ਸੈਂਟਰ ਮਾਲਕ ਫਰਾਰ ਹੋ ਗਿਆ। ਜਾਂਚ ਮਗਰੋਂ ਪਤਾ ਲੱਗਿਆ ਕਿ ਉਹ ਕਿਰਾਏ ਦੀ ਬਿਲਡਿੰਗ ਵਿੱਚ ਪ੍ਰਾਈਵੇਟ ਸਿਹਤ ਸੈਂਟਰ ਚੱਲਾ ਰਿਹਾ ਸੀ।


ਇਸ ਮਾਮਲੇ ‘ਚ ਐਸਡੀਐਮ ਨੇ ਪੁਲਿਸ ਪ੍ਰਸ਼ਾਸਨ ਨੂੰ ਸੈਂਟਰ ਮਾਲਕ ‘ਤੇ ਕਾਰਵਾਈ ਦੀ ਸਿਫਾਰਸ ਕੀਤੀ ਹੈ। ਨਾਲ ਹੀ ਸੈਂਟਰ ਵਿੱਚ ਗੰਭੀਰ ਹਾਲਤ ਵਿੱਚ ਮਿਲੇ ਕੋਰੋਨਾ ਮਰੀਜ਼ ਨੂੰ ਵੀ ਇਲਾਜ਼ ਲਈ ਰੈਫਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ: TMC Leader Killed: ਪੱਛਮੀ ਬੰਗਾਲ ਵਿੱਚ ਨਹੀਂ ਰੁੱਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਟੀਐਮਸੀ ਆਗੂ ਦਾ ਗੋਲੀ ਮਾਰ ਕੀਤਾ ਕਤਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904