Punjab To Jammu Kashmir National Highway: ਜੰਮੂ ਅਤੇ ਕਸ਼ਮੀਰ ਵਿੱਚ ਭਦਰਵਾਹ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਅਧਿਕਾਰੀਆਂ ਵੱਲੋਂ ਆਵਾਜਾਈ ਲਈ ਦੁਬਾਰਾ ਖੋਲ੍ਹੇ ਜਾਣ ਤੋਂ ਬਾਅਦ ਡੋਡਾ ਜ਼ਿਲ੍ਹੇ ਦੇ ਬਰਫ਼ ਨਾਲ ਢਕੇ ਗੁਲਦੰਡਾ ਵਿੱਚ ਸੈਂਕੜੇ ਸੈਲਾਨੀ ਪਹੁੰਚ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 9,555 ਫੁੱਟ ਦੀ ਉਚਾਈ 'ਤੇ ਗੁਲਦੰਡਾ ਅਤੇ 11,000 ਫੁੱਟ ਦੀ ਉਚਾਈ 'ਤੇ ਚਤਰਗਲਾ ਕੋਲੋਂ ਲੰਘਣ ਵਾਲੇ ਅੰਤਰ-ਰਾਜੀ ਹਾਈਵੇਅ ਨੂੰ ਵੀਰਵਾਰ ਨੂੰ ਹੋਈ ਬਰਫ਼ਬਾਰੀ ਤੋਂ ਬਾਅਦ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਸੜਕ ਦੀ ਫਿਸਲਣ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕਦਾ ਹੈ। 


ਡੋਡਾ ਦੇ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਨੇ ਕਿਹਾ ਕਿ ਸੜਕ ਖੁੱਲ੍ਹਣ ਦੇ 2 ਘੰਟਿਆਂ ਦੇ ਅੰਦਰ-ਅੰਦਰ 2,000 ਤੋਂ ਵੱਧ ਸੈਲਾਨੀਆਂ ਨੂੰ ਘਾਹ ਦੇ ਮੈਦਾਨ ਵਿੱਚ ਆਉਂਦੇ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਇਸਨੂੰ ਜ਼ਿਲ੍ਹੇ ਦੇ ਸੈਰ-ਸਪਾਟਾ ਉਦਯੋਗ ਲਈ ਇੱਕ ਉਤਸ਼ਾਹਜਨਕ ਸੰਕੇਤ ਦੱਸਿਆ। ਉਨ੍ਹਾਂ ਕਿਹਾ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੂੰ ਵਧਾਈ, ਜਿਸਨੇ ਭਦਰਵਾਹ-ਪਠਾਨਕੋਟ ਹਾਈਵੇਅ 'ਤੇ ਬਰਫ਼ ਸਾਫ਼ ਕਰਨ ਲਈ ਉੱਚ-ਤਕਨੀਕੀ ਮਸ਼ੀਨਾਂ ਦੀ ਵਰਤੋਂ ਕੀਤੀ, ਜਿਸ ਨਾਲ ਗੁਲਦੰਡਾ ਅਤੇ ਛੱਤਰਗਲਾ ਪਾਸ ਲੋਕਾਂ ਲਈ ਦੁਬਾਰਾ ਖੁੱਲ੍ਹ ਗਏ।


ਦੱਸ ਦੇਈਏ ਕਿ ਇਸ ਨਾਲ ਪੰਜਾਬ ਤੋਂ ਜੰਮੂ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਸਦੇ ਨਾਲ ਹੀ ਕਈ ਘੰਟਿਆਂ ਦਾ ਸਫਰ ਕੁਝ ਹੀ ਘੰਟੇ ਵਿੱਚ ਪੂਰਾ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਜ਼ਿਆਦਾਤਰ ਲੋਕਾਂ ਲਈ ਸਰਕਾਰ ਵੱਲੋਂ ਇਹ ਸਫਰ ਆਸਾਨ ਬਣਾ ਦਿੱਤਾ ਗਿਆ ਹੈ। 





Read MOre: Punjab News: ਮੁਸੀਬਤ 'ਚ ਫਸਿਆ ਪੰਜਾਬ ਦਾ ਇਹ ਹਸਪਤਾਲ, ਹੁਣ ਕੀਤਾ ਇਹ ਵੱਡਾ ਕਾਰਨਾਮਾ; ਪੜ੍ਹੋ ਮਾਮਲਾ...


Read MOre: Ludhiana News: ਲੁਧਿਆਣਾ ਵਾਸੀਆਂ 'ਚ ਖੁਸ਼ੀ ਦੀ ਲਹਿਰ, ਜਾਣੋ ਕੌਣ ਬਣਿਆ ਮੇਅਰ ?


Read MOre: Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।