Firozpur News: ਪੰਜਾਬ ਦੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ 'ਤੇ ਜਲੰਧਰ ਕੈਂਟ ਅਤੇ ਚਹੇੜੂ ਸਟੇਸ਼ਨਾਂ ਵਿਚਕਾਰ ਰੇਲਵੇ ਕਰਾਸਿੰਗ ਨੰਬਰ S-70 'ਤੇ ਪੁਲ ਦੇ ਨਿਰਮਾਣ ਨੂੰ ਤੇਜ਼ ਕਰਨ ਲਈ, ਰੇਲਵੇ ਵਿਭਾਗ 12 ਤੋਂ 14 ਅਕਤੂਬਰ ਤੱਕ ਇਸ ਸੈਕਸ਼ਨ 'ਤੇ ਬਲਾਕ ਲੈਣ ਜਾ ਰਿਹਾ ਹੈ। ਡੀਆਰਐਮ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਬਲਾਕ ਦੌਰਾਨ ਕੁੱਲ 13 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ।

Continues below advertisement

ਇੱਥੇ ਜਾਣੋ ਪ੍ਰਭਾਵਿਤ ਰੇਲਗੱਡੀਆਂ ਦੀ ਲਿਸਟ

12 ਅਕਤੂਬਰ ਨੂੰ, ਛਤਰਪਤੀ ਸ਼ਿਵਾਜੀ ਟਰਮੀਨਲਜ਼-ਅੰਮ੍ਰਿਤਸਰ ਐਕਸਪ੍ਰੈਸ 90 ਮਿੰਟ ਦੇਰੀ ਨਾਲ ਅੰਮ੍ਰਿਤਸਰ ਪਹੁੰਚੇਗੀ। 13 ਅਕਤੂਬਰ ਨੂੰ, ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈਸ 60 ਮਿੰਟ ਦੇਰੀ ਨਾਲ, ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ 60 ਮਿੰਟ ਦੇਰੀ ਨਾਲ ਅੰਮ੍ਰਿਤਸਰ ਪਹੁੰਚੇਗੀ ਜਦੋਂ ਕਿ ਕਟੜਾ-ਅੰਬੇਡਕਰ ਨਗਰ ਐਕਸਪ੍ਰੈਸ ਨੂੰ 70 ਮਿੰਟ ਦੇਰੀ ਨਾਲ, ਅੰਮ੍ਰਿਤਸਰ-ਕਾਨਪੁਰ ਸੈਂਟਰਲ ਐਕਸਪ੍ਰੈਸ ਨੂੰ 60 ਮਿੰਟ ਦੇਰੀ ਨਾਲ, ਅੰਮ੍ਰਿਤਸਰ-ਜਯਨਗਰ ਐਕਸਪ੍ਰੈਸ ਨੂੰ 70 ਮਿੰਟ ਦੇਰੀ ਨਾਲ, ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈਸ 40 ਮਿੰਟ ਦੇਰੀ ਨਾਲ  ਕਟੜਾ-ਬਾਂਦਰਾ ਟਰਮੀਨਸ 40 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ।

Continues below advertisement

14 ਅਕਤੂਬਰ ਨੂੰ, ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਫਗਵਾੜਾ ਵਿਖੇ ਸ਼ਾਰਟ-ਟਰਮੀਨੇਟ ਕੀਤੀ ਜਾਵੇਗੀ ਅਤੇ ਉੱਥੋਂ ਨਵੀਂ ਦਿੱਲੀ ਵਾਪਸ ਆ ਜਾਵੇਗੀ। ਨਵੀਂ ਦਿੱਲੀ-ਲੋਹੀਆਂ ਖਾਸ ਐਕਸਪ੍ਰੈਸ ਨੂੰ ਲੁਧਿਆਣਾ ਤੋਂ ਜਲੰਧਰ ਸ਼ਹਿਰ ਵੱਲ ਮੋੜਨ ਦੀ ਬਜਾਏ, ਇਸਨੂੰ ਫਿਲੌਰ-ਨਕੋਦਰ ਰਾਹੀਂ ਮੋੜਿਆ ਜਾਵੇਗਾ। ਇਸੇ ਤਰ੍ਹਾਂ, ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਜਲੰਧਰ ਸ਼ਹਿਰ ਦੇ ਲੁਧਿਆਣਾ ਰਾਹੀਂ ਫਿਰੋਜ਼ਪੁਰ ਵੱਲ ਮੋੜਨ ਦੀ ਬਜਾਏ  ਕਪੂਰਥਲਾ, ਲੋਹੀਆਂ ਖਾਸ ਦੇ ਰਸਤੇ ਤੋਂ ਕੱਢੀ ਜਾਏਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read More: Punjab News: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਰਾਤੋਂ-ਰਾਤ ਹੋਏ 53 DSP ਦੇ ਤਬਾਦਲੇ; ਇੱਥੇ ਵੇਖੋ ਲਿਸਟ...

Read More: Punjab News: ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, CM ਮਾਨ ਨੂੰ ਆਪਣੇ ਹੀ ਗੜ੍ਹ 'ਚ ਵੱਡਾ ਝਟਕਾ; 8 ਕੌਂਸਲਰਾਂ ਨੇ ਛੱਡੀ 'AAP'; ਜਾਣੋ ਕਿਉਂ ਦਿੱਤਾ ਅਸਤੀਫ਼ਾ?

Read More: Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਇਸ ਜ਼ਿਲ੍ਹੇ 'ਚ ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ; ਜਾਣੋ ਪਟਾਕੇ ਖਰੀਦਣ ਅਤੇ ਚਲਾਉਣ ਦਾ ਸਮਾਂ...?