ਗੁਰਦਾਸਪੁਰ: ਬਟਾਲਾ ਦੇ ਭੰਡਾਰੀ ਮੋਹਲੇ ਦੇ ਬਾਹਰਵਾਰ ਸਥਿਤ ਸ਼ਮਸ਼ਾਨਘਾਟ ਵਿਖੇ ਬੁੱਧਵਾਰ ਸ਼ਾਮ ਪੁਲਿਸ ਵਲੋਂ ਇੱਕ ਔਰਤ ਦੇ ਅੰਤਿਮ ਸੰਸਕਾਰ ਨੂੰ ਅੱਧਵਿਚਾਲੇ ਰੋਕਿਆ ਗਿਆ। ਇਸ ਨਾਲ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦੀ ਅੱਧਸੜੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਇਸ ਮਾਮਲੇ ਬਾਰੇ ਮ੍ਰਿਤਕ ਔਰਤ ਪੂਨਮ (ਉਮਰ 36 ਸਾਲ) ਦੇ ਸੁਹਰੇ ਪਰਿਵਾਰ ਦੀ ਇੱਕ ਮੈਂਬਰ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਂ ਘਰ ਤੋਂ ਕਿਸੇ ਕੰਮ ਲਈ ਗਏ ਸੀ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਘਰ ‘ਚ ਉਸ ਦੀ ਭਾਬੀ ਪੂਨਮ (ਮ੍ਰਿਤਕਾ) ਅਤੇ ਉਸਦੇ ਦੋ ਬੱਚੇ ਇਕੱਲੇ ਸੀ।
ਪਰ ਜਦੋਂ ਉਹ ਘਰ ਵਾਪਿਸ ਪਹੁੰਚੇ ਤਾਂ ਉਸਦੀ ਭਾਬੀ ਪੂਨਮ ਨੇ ਆਪਣੀ ਚੁਣੀ ਨਾਲ ਫਾਹਾ ਲੈਕੇ ਆਤਮਹੱਤਿਆ ਕਰ ਲਈ। ਇਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਇਸ ਦੀ ਜਾਣਕਾਰੀ ਮ੍ਰਿਤਕਾ ਦੇ ਪੇਕੇ ਪਰਿਵਾਰ ਨੂੰ ਦਿੱਤੀ ਗਈ। ਮ੍ਰਿਤਕਾ ਦੇ ਪਤੀ ਵਿਨੋਦ ਕੁਮਾਰ ਚੰਡੀਗੜ੍ਹ ‘ਚ ਨੌਕਰੀ ਕਰਦਾ ਹੈ। ਇਨ੍ਹਾਂ ਸਭ ਨੂੰ ਇਤਲਾਹ ਦੇਣ ਤੋਂ ਬਾਅਦ ਪੂਨਮ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ।
ਜਦਕਿ ਇਸ ਮਾਮਲੇ ਬਾਰੇ ਸੁਹਰੇ ਪਰਿਵਾਰ ਵਲੋਂ ਪੁਲਿਸ ਨੂੰ ਕੋਈ ਸ਼ਕਾਇਤ ਨਹੀਂ ਦਿੱਤੀ ਗਈ ਅਤੇ ਬਗੈਰ ਕਿਸੇ ਕਾਰਵਾਈ ਤੋਂ ਸੰਸਕਾਰ ਕੀਤਾ ਜਾ ਰਿਹਾ ਸੀ। ਇਸ ਬਾਰੇ ਸੁਹਰਾ ਪਰਿਵਾਰ ਕਿਸੇ ਵੀ ਗੱਲ ਦਾ ਖੁਲ ਕੇ ਜਵਾਬ ਨਹੀਂ ਦੇ ਪਾ ਰਿਹਾ।
ਜਾਣਤਾਕੀ ਮੁਤਾਤਬਕ ਮ੍ਰਿਤਕਾ ਪੂਨਮ ਦਾ ਪੇਕਾ ਪਰਿਵਾਰ ਕਰਨਾਲ ਦੇ ਰਹਿਣ ਵਾਲੇ ਹਨ ਅਤੇ ਬਟਾਲਾ ‘ਚ ਉਸ ਦੇ ਪੇਕੇ ਪਰਿਵਾਰ ਦੇ ਰਿਸ਼ਤੇਦਾਰ ਰਹਿੰਦੇ ਹਨ। ਜਿਨ੍ਹਾਂ ਵਲੋਂ ਸ਼ਮਸ਼ਾਨਘਾਟ ‘ਚ ਪੁਲਿਸ ਨੂੰ ਲੈਕੇ ਅੰਤਿਮ ਸਸਕਾਰ ਰੋਕ ਦਿੱਤੀ ਗਿਆ। ਮ੍ਰਿਤਕਾ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਪੂਨਮ ਦੇ ਵਿਆਹ ਨੂੰ ਕਰੀਬ 11 ਸਾਲ ਹੋ ਚੁਕੇ ਹਨ ਅਤੇ ਦੋ ਛੋਟੇ ਬੱਚੇ ਵੀ ਹਨ। ਅੱਜ ਸੁਹਰਾ ਪਰਿਵਾਰ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਮੌਕੇ ‘ਤੇ ਪਹੁੰਚ ਉਨ੍ਹਾਂ ਕਿਹਾ ਕਿ ਸਸਕਾਰ ਨਾ ਕੀਤਾ ਜਾਵੇ ਪਰ ਉਨ੍ਹਾਂ ਵਲੋਂ ਜ਼ਬਰਦਸਤੀ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਸ ਸਭ ਦੌਰਾਨ ਹੁਣ ਮ੍ਰਿਤਕਾ ਦੇ ਰਿਸ਼ਤੇਦਾਰ ਸੱਚ ਸਾਹਮਣੇ ਲਿਆਉਣ ਅਤੇ ਕਾਨੂੰਨੀ ਕਰਵਾਈ ਦੀ ਮੰਗ ਕਰ ਰਹੇ ਹਨ। ਉਧਰ ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਸਤੀਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਅੰਤਿਮ ਸਸਕਾਰ ਰੋਕ ਕੇ ਅੱਧਸੜੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਮਗਰੋਂ ਅਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੂੰ ਦਿੱਤੀ ਗਈ ਵਾਈ ਸ਼੍ਰੇਣੀ ਸੁਰੱਖਿਆ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin