ਬਠਿੰਡਾ: ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਬਿਮਾਰੀ ਦਾ ਇਲਾਜ ਕਰਾਉਣ ਤੋਂ ਬਚਣ ਲਈ ਉਸਨੂੰ ਸੜਕ ਤੇ ਸੁੱਟ ਦਿੱਤਾ।ਪੀੜਤ ਲੜਕੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਮੱਦਦ ਲਈ ਗੁਹਾਰ ਵੀ ਲਗਾਈ ਜਾ ਰਹੀ ਹੈ।

ਪੀੜਤ ਰਜਨੀ ਰਾਜਸਥਾਨ ਦੇ ਪਿੰਡ ਪੀਲੀਆਂ ਬੰਗਾਂ ਵਿਖੇ ਵਿਆਹੀ ਗਈ ਸੀ। ਪੀੜਤ ਲੜਕੀ ਨੂੰ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਸੀ। ਇਲਾਜ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਪਾ ਰਹੀ ਸੀ। ਰਜਨੀ ਦੇ ਦੋਨੋਂ ਪੈਰ ਵੀ ਸ਼ੂਗਰ ਕਰਨ ਗੱਲ ਚੁੱਕੇ ਸਨ। ਰਜਨੀ ਦਾ ਇਲਾਜ ਨਾ ਕਰਵਾਉਣਾ ਪਾਵੇ ਇਸ ਲਈ ਉਸਦੇ ਪਤੀ ਤੇ ਸਹੁਰੇ ਪਰਿਵਾਰ ਨੇ ਉਸਨੂੰ ਰਾਜਸਥਾਨ ਤੋਂ ਬਠਿੰਡਾ ਲਿਆ ਕੇ ਉਸਦੇ ਪੇਕੇ ਘਰ ਦੇ ਬਾਹਰ ਸੁੱਟ ਦਿੱਤਾ 'ਤੇ ਆਪ ਫਰਾਰ ਹੋ ਗਿਆ।

ਕੁੱਝ ਸਮਾਜਸੇਵੀ ਵਰਕਰਾਂ ਦੀ ਮੱਦਦ ਨਾਲ ਹੁਣ ਲੜਕੀ ਇਲਾਜ ਅਦੀਨ ਹੈ। ਲੜਕੀ ਦੇ ਪਰਿਵਾਰ ਦੀ ਮੰਗ ਹੈ ਕੇ ਰਜਨੀ ਦੇ ਪਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਧਾਰ ਡਾਕਟਰਾਂ ਦਾ ਕਹਿਣਾ ਹੈ ਕਿ ਰਜਨੀ ਦੇ ਦੋਨੋਂ ਪੈਰ ਗੱਲ ਚੁੱਕੇ ਹਨ ਜਿਹਨਾਂ ਨੂੰ ਕੱਟਣਾ ਵੀ ਪੈ ਸੱਕਦਾ ਹੈ।