ਲੁਧਿਆਣਾ: ਜ਼ਿਲ੍ਹੇ ਵਿੱਚ ਯੂਥ ਕਾਂਗਰਸ ਅਤੇ ਭਾਜਪਾ ਵਰਕਰ ਫਿਰ ਆਹਮੋ -ਸਾਹਮਣੇ ਹੋ ਗਏ ਹਨ। ਖੇਤੀਬਾੜੀ ਦੇ ਮੁੱਦੇ 'ਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਵਿੱਚ ਘੰਟਾ ਘਰ ਸਥਿਤ ਭਾਜਪਾ ਦਫਤਰ ਦੇ ਬਾਹਰ ਘਿਰਾਓ ਕੀਤਾ ਅਤੇ ਦਫਤਰ ਨੂੰ ਤਾਲਾ ਲਗਾਉਣ ਲਈ ਪਹੁੰਚ ਗਏ। ਜਿਸ 'ਤੇ ਭਾਜਪਾ ਵਰਕਰ ਵੀ ਮੌਕੇ 'ਤੇ ਪਹੁੰਚ ਗਏ।


ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ। ਮਾਹੌਲ ਨੂੰ ਵੇਖਦਿਆਂ ਅਤੇ ਸੁਰਖਿਆ ਦੇ ਮੱਦੇਨਜ਼ਰ ਸਥਾਨਿਕ ਪੁਲਿਸ ਵਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਬੈਰੀਕੇਟਿੰਗ ਕੀਤੀ ਗਈ। ਪਰ ਯੂਥ ਕਾਂਗਰਸ ਅਤੇ ਪੁਲਿਸ ਵਿਚਕਾਰ ਝੜਪ ਸ਼ੁਰੂ ਹੋ ਗਈ।


ਇਸ ਦੌਰਾਨ ਕੁਝ ਸ਼ਰਾਰਤੀ ਲੋਕਾਂ ਨੇ ਚੱਪਲਾਂ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਕੁਝ ਵਰਕਰ ਜ਼ਖ਼ਮੀ ਵੀ ਹੋਏ। ਪੁਲਿਸ ਨੇ ਸਥਿਤੀ ਨੂੰ ਸੰਭਾਲਣ ਲਈ ਦੋਵਾਂ ਸਮੂਹਾਂ ਦੇ ਵਰਕਰਾਂ ਨੂੰ ਵੀ ਖਿੰਡਾ ਦਿੱਤਾ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: ਬਟਾਲਾ ਪਹੁੰਚੇ ਪ੍ਰਤਾਪ ਬਾਜਵਾ ਨੇ ਕੀਤੀ ਲੋਕਾਂ ਨਾਲ ਮੀਟਿੰਗ, ਕੇਂਦਰ 'ਤੇ ਸਾਧੇ ਨਿਸ਼ਾਨੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904