Punjab News: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਨੇ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਦੀ ਬਦਲੀ ਲਈ 15 ਹਜ਼ਾਰ ਦੀ ਰਿਸ਼ਵਤ ਮੰਗੀ। ਇਸ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਗਈ। ਇਸ ਤੋਂ ਬਾਅਦ ਆਗੂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ। ਮਾਮਲਾ ਬਠਿੰਡਾ ਜ਼ਿਲ੍ਹੇ ਦਾ ਹੈ। ਹਾਲਾਂਕਿ ਇਸ ਸਬੰਧੀ ਪਾਰਟੀ ਵੱਲੋਂ ਦੋਸ਼ੀ ਆਗੂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।


ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਏਗੇ 5 ਨਵੇਂ ਮੰਤਰੀ, ਅਮਨ ਅਰੋੜਾ ਸਣੇ ਇਨ੍ਹਾਂ ਦਾ ਲੱਗ ਸਕਦਾ ਦਾਅ

ਕਾਲ ਰਿਕਾਰਡਿੰਗ ਵਿੱਚ ਆਮ ਆਦਮੀ ਪਾਰਟੀ ਗੋਨਿਆਣਾ ਬਠਿੰਡਾ ਦੇ ਐਸਸੀ ਵਿੰਗ ਦੇ ਕੋ-ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਕਿਸੇ ਨਾਲ ਗੱਲ ਕਰ ਰਹੇ ਹਨ। ਸਾਹਮਣੇ ਵਾਲੇ ਦਾ ਕਹਿਣਾ ਹੈ ਕਿ ਏਐਸਆਈ ਕਹਿ ਰਿਹਾ ਹੈ ਕਿ ਉਸ ਕੋਲ ਪਹਿਲਾਂ ਦੇਣ ਲਈ ਕੁਝ ਨਹੀਂ, ਫਿਰ ਜੋ ਮਰਜ਼ੀ ਕਰ ਲੈਣਾ। ‘ਆਪ’ ਆਗੂ ਨੇ ਕਿਹਾ ਕਿ ਪੀਏ ਨੂੰ ਵੀ ਕੁਝ ਦੇਣਾ ਪਵੇਗਾ। ਗੋਨਿਆਣਾ ਪੁਲਿਸ ਚੌਕੀ ਤੋਂ ਏਐਸਆਈ ਨੂੰ ਕਿੱਲੀ ਨਿਹਾਲ ਸਿੰਘ ਵਾਲਾ ਚੌਕੀ ਵਿੱਚ ਤਬਦੀਲ ਕਰਨ ਦੀ ਗੱਲ ਚੱਲ ਰਹੀ ਸੀ।

ਫੋਨ 'ਤੇ ਉਕਤ ਵਿਅਕਤੀ ਨੇ 'ਆਪ' ਆਗੂ ਨੂੰ ਪੁੱਛਿਆ ਕਿ ਕਿੰਨੇ ਪੈਸੇ ਲੈ ਕੇ ਗੱਲ ਕਰਨੀ ਹੈ। ਇਸ 'ਤੇ 'ਆਪ' ਆਗੂ ਨੇ ਕਿਹਾ ਕਿ ਪੀਏ ਨੂੰ 10-15 ਹਜ਼ਾਰ ਰੁਪਏ ਦਿੱਤੇ ਜਾਣਗੇ ਜਿਸ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਉਹ 30 ਹਜ਼ਾਰ 'ਚ ਗੱਲ ਕਰ ਸਕਦਾ ਹੈ। ਇਸ 'ਤੇ ਆਗੂ ਨੇ ਕਿਹਾ ਕਿ ਜਲਦੀ ਗੱਲ ਕਰ ਲਵੋ। ਮੈਨੂੰ ਵੀ ਪੈਸਿਆਂ ਦੀ ਜ਼ਰੂਰਤ ਹੈ।

ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖਾਸਤ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਅਧਿਕਾਰੀ ਦੀ ਬਦਲੀ ਦਾ ਭਰੋਸਾ ਦਿੱਤਾ। ਬਦਲੇ ਵਿਚ ਰਿਸ਼ਵਤ ਦੀ ਮੰਗ ਕੀਤੀ ਗਈ ਜਿਸ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ।