ਅੰਮ੍ਰਿਤਸਰ: ਸ਼ਰਧਾ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਆਮਦ ‘ਚ ਵਧਦੀ ਠੰਢ ਠੱਲ੍ਹ ਨਹੀਂ ਪਾ ਸਕੀ। ਸ਼ਰਧਾਲੂ ਉਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ‘ਚ ਅੰਮ੍ਰਿਤਸਰ ਪਹੁੰਚ ਰਹੇ ਹਨ। ਇੱਥੇ ਇਸ ਵੇਲੇ ਹੱਡ ਚੀਰਵੀਂ ਠੰਢ ਪੈ ਰਹੀ ਹੈ। ਅਜਿਹੀ ਠੰਢ ‘ਚ ਵੀ ਲੋਕ ਗੁਰੂ ਘਰ ਅਸ਼ੀਰਵਾਦ ਲੈਣ ਆ ਰਹੇ ਹਨ।
ਅੱਜ ਸਵੇਰੇ ਸੰਘਣੀ ਧੁੰਦ ਤੇ ਠੰਢ ਦੀ ਚਾਦਰ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਪਣੀ ਆਗੋਸ਼ ‘ਚ ਲਿਆ ਹੋਇਆ ਹੈ। ਇਸ ਤੋਂ ਬਾਅਦ ਵੀ ਸੰਗਤ ਦਾ ਹੜ੍ਹ ਗੁਰੂਘਰ ‘ਚ ਨਜ਼ਰ ਆਇਆ।
ਠੰਢ ਦਾ ਮੌਸਮ ਹੋਵੇ ਜਾਂ ਕੋਈ ਹੋਰ ਮੌਸਮ ਹਰ ਰੋਜ਼ ਸ਼ਰਧਾਲੂ ਇੱਥੇ ਇਸੇ ਤਰ੍ਹਾਂ ਸ਼ਰਧਾ ਭਾਵ ਨਾਲ ਆਉਂਦੇ ਮੱਥਾ ਟੇਕਦੇ ਤੇ ਗੁਰਾਂ ਦਾ ਆਸ਼ੀਰਵਾਦ ਲੈਂਦੇ ਹਨ।
ਠੰਢ 'ਤੇ ਸ਼ਰਧਾ ਭਾਰੂ, ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ‘ਚ ਪੂਰਾ ਉਤਸ਼ਾਹ
ਏਬੀਪੀ ਸਾਂਝਾ
Updated at:
24 Dec 2019 04:02 PM (IST)
ਸ਼ਰਧਾ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਆਮਦ ‘ਚ ਵਧਦੀ ਠੰਢ ਠੱਲ੍ਹ ਨਹੀਂ ਪਾ ਸਕੀ। ਸ਼ਰਧਾਲੂ ਉਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ‘ਚ ਅੰਮ੍ਰਿਤਸਰ ਪਹੁੰਚ ਰਹੇ ਹਨ।
- - - - - - - - - Advertisement - - - - - - - - -