Chandigarh News: ਸੋਮਵਾਰ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ-26 ਟਿੰਬਰ ਮਾਰਕੀਟ ਵਿੱਚ ਇੱਕ ਕਾਰ ਵਿੱਚ ਸਵਾਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਚਕੂਲਾ ਸੀਆਈਏ ਟੀਮ ਨੇ ਕ੍ਰੇਟਾ ਕਾਰ ਬਰਾਮਦ ਕਰ ਲਈ ਹੈ ਜਿਸ ਵਿੱਚ ਹਮਲਾਵਰ ਆਏ ਸਨ। ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਦੋ ਕਾਰਾਂ ਵਿੱਚ ਨੌਜਵਾਨਾਂ ਦੀ ਹਰਕਤ ਵੀ ਕੈਦ ਹੋਈ ਹੈ।

Continues below advertisement

ਇਸ ਘਟਨਾ ਤੋਂ ਬਾਅਦ, ਗੈਂਗਸਟਰ ਲਾਰੈਂਸ ਗੈਂਗ ਨੇ ਗੋਲਡੀ ਬਰਾੜ ਵਿਰੁੱਧ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇੱਕ ਪੋਸਟ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਹੈ: ਅੱਜ ਇੱਕ ਨਵੀਂ ਜੰਗ ਸ਼ੁਰੂ ਹੋ ਗਈ ਹੈ... ਅਸੀਂ ਸੈਕਟਰ-26, ਚੰਡੀਗੜ੍ਹ ਵਿੱਚ ਇੰਦਰਪ੍ਰੀਤ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੇ ਗਰੁੱਪ ਦਾ ਇਹ ਗੱਦਾਰ (ਗੋਲਡੀ ਅਤੇ ਰੋਹਿਤ) ਤੋਂ ਫੋਨ ਕਰਵਾਕੇ ਸਾਰੇ ਕਲੱਬਾਂ ਤੋਂ ਪੈਸੇ ਇਕੱਠਾ ਕਰਦਾ ਸੀ। ਇਸੇ ਲਈ ਅਸੀਂ ਉਸਨੂੰ ਮਾਰ ਦਿੱਤਾ।

 

Continues below advertisement

ਇਸ ਕਤਲ ਤੋਂ ਬਾਅਦ ਗੋਲਡੀ ਦੀ ਇੱਕ ਆਡੀਓ ਕਲਿੱਪ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਲਾਰੈਂਸ ਨੂੰ ਗੱਦਾਰ ਕਹਿੰਦਾ ਹੈ। ਉਹ ਇਹ ਵੀ ਦੋਸ਼ ਲਗਾਉਂਦਾ ਹੈ ਕਿ ਉਸਨੇ ਇੱਕ ਮਾਸੂਮ ਆਦਮੀ (ਪੈਰੀ) ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ, ਏਬੀਪੀ ਸਾਂਝਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।ਪੁਲਿਸ ਸੂਤਰਾਂ ਅਨੁਸਾਰ, ਇਹ ਕਤਲ ਜ਼ੋਰਾ ਸਿੱਧੂ, ਜਿਸਨੂੰ ਸਿੱਪਾ ਵੀ ਕਿਹਾ ਜਾਂਦਾ ਹੈ, ਦੇ ਦੁਬਈ ਵਿੱਚ ਹੋਏ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਸਿੱਪਾ ਲਾਰੈਂਸ ਗੈਂਗ ਦਾ ਮੈਂਬਰ ਸੀ, ਜਿਸਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਗੈਂਗ ਨੇ ਲਈ ਸੀ। ਫਿਲਹਾਲ, ਪੁਲਿਸ ਨੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੋਲਡੀ ਬਰਾੜ ਨੇ ਕੀ ਕਿਹਾ ?

ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਮੈਂ ਗੋਲਡੀ ਬਰਾੜ ਹਾਂ। ਅੱਜ, ਮੈਨੂੰ ਇਹ ਆਡੀਓ ਸੁਨੇਹਾ ਛੱਡਣਾ ਪਿਆ ਕਿਉਂ ਕਿ ਸਾਡੇ ਭਰਾ, ਇੰਦਰਪ੍ਰੀਤ ਉਰਫ਼ ਪੈਰੀ ਦਾ ਚੰਡੀਗੜ੍ਹ ਵਿੱਚ ਲਾਰੈਂਸ ਗਰੁੱਪ ਦੁਆਰਾ ਕਤਲ ਕਰ ਦਿੱਤਾ ਗਿਆ ਸੀ। 

ਬਰਾੜ ਨੇ ਕਿਹਾ ਕਿ ਲਾਰੈਂਸ ਨੇ ਖੁਦ ਪੈਰੀ ਨੂੰ ਫ਼ੋਨ ਕੀਤਾ ਸੀ ਤੇ ਵਿਆਹ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਬਾਅਦ ਬਿਸ਼ਨੋਈ ਨੇ ਕਿਹਾ ਕਿ ਮੈ ਤੁਹਾਡੇ ਨਾਲ ਪਰਿਵਾਰ ਬਾਰੇ ਕੁਝ ਨਿੱਜੀ ਚਰਚਾ ਕਰਨੀ ਹੈ। ਤੁਹਾਡੇ ਫ਼ੋਨ 'ਤੇ ਇਸ ਬਾਰੇ ਚਰਚਾ ਕਰਨਾ ਸੁਰੱਖਿਅਤ ਨਹੀਂ ਹੈ। ਤੈਨੂੰ ਇੱਕ ਭਰਾ ਮਿਲੇਗੀ ਉਸ ਨਾਲ ਚਲਾ ਜਾਈ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਲਾਰੈਂਸ ਨੇ ਨਿੱਜੀ ਤੌਰ 'ਤੇ ਪੈਰੀ ਨੂੰ ਫ਼ੋਨ ਕੀਤਾ ਤੇ ਪੈਰੀ ਨੂੰ ਮਾਰ ਦਿੱਤਾ।

ਗੋਲਡੀ ਨੇ ਕਿਹਾ ਕਿ ਲਾਰੈਂਸ ਦੀ ਅੱਜ ਦੀ ਕਾਰਵਾਈ ਨੇ ਉਨ੍ਹਾਂ ਦੀ ਦੋਸਤੀ ਨੂੰ ਝੂਠਾ ਸਾਬਤ ਕੀਤਾ ਹੈ। ਦੋਸਤੀ ਨੂੰ ਭੁੱਲ ਜਾਓ, ਲਾਰੈਂਸ ਦੋਸਤੀ ਦੇ ਨਾਮ ਦੀ ਹੀ ਬਦਨਾਮੀ ਹੈ। ਅੱਜ, ਦੁਸ਼ਮਣੀ ਦੇ ਨਾਮ ਨੂੰ ਵੀ ਬਦਨਾਮ ਕਰ ਦਿੱਤਾ ਗਿਆ ਹੈ। ਆਪਣੀ ਦੁਸ਼ਮਣੀ ਵਿੱਚ, ਤੁਸੀਂ ਇਸ ਗਊ ਵਰਗੇ ਬੰਦੇ (ਪੈਰੀ) ਨੂੰ ਵਰਤਿਆ, ਜਿਸ ਰਾਹੀਂ ਤੁਸੀਂ ਮੈਨੂੰ ਸੁਲ੍ਹਾ ਕਰਨ ਲਈ ਸੁਨੇਹੇ ਭੇਜਦੇ ਸੀ।

ਗੋਲਡੀ ਨੇ ਅੱਗੇ ਕਿਹਾ, "ਲਾਰੈਂਸ, ਅੱਜ ਤੁਸੀਂ ਆਪਣੇ ਦੋਸਤ ਨੂੰ ਮਾਰ ਕੇ ਇੱਕ ਵੱਡੀ ਗਲਤੀ ਕੀਤੀ ਹੈ। ਤੁਹਾਡਾ ਖੂਨ ਪਾਣੀ ਹੋ ਗਿਆ। ਹੁਣ, ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਨਹੀਂ ਬਚਾ ਸਕਦੀ। 

ਗੋਲਡੀ ਨੇ ਕਿਹਾ ਕਿ ਪੈਰੀ ਦਾ ਕੋਈ ਕਸੂਰ ਨਹੀਂ ਸੀ। ਉਸਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਘਰ ਬੈਠਾ ਸੀ, ਉਸਨੇ ਕਿਸੇ ਦਾ ਕਤਲ ਨਹੀਂ ਕੀਤਾ। ਸ਼ਰਮ ਕਰ ਲਾਰੈਂਸ...., ਹੁਣ ਤੁਹਾਡੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਵੀ ਸੁਣੋ, ਤੁਹਾਡੀਆਂ ਸਾਰੀਆਂ ਬਿੱਲੀਆਂ ਅਤੇ ਕੁੱਤਿਆਂ ਨੂੰ ਵੀ ਸੁਣਨਾ ਚਾਹੀਦਾ ਹੈ, ਅਸੀਂ ਨਾਜਾਇਜ਼ ਲੋਕਾਂ ਨੂੰ ਨਹੀਂ ਮਾਰਦੇ, ਅਸੀਂ ਸਿਰਫ ਗੱਦਾਰਾਂ ਨੂੰ ਸਜ਼ਾ ਦਿੰਦੇ ਹਾਂ।