ਅਟਾਰੀ: ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਕੜਵਾਹਟ ਇੰਨੀ ਵਧ ਗਈ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਮਠਿਆਈ ਦਾ ਵਟਾਂਦਰਾ ਨਹੀਂ ਹੋਇਆ। ਪਾਕਿਸਤਾਨ ਨੇ ਈਦ ਤੇ 14 ਅਗਸਤ ਨੂੰ ਆਪਣੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨਾਲ ਮਠਿਆਈ ਦੀ ਖੁਸ਼ੀ ਸਾਂਝੀ ਨਹੀਂ ਕੀਤੀ। ਇਸ ਦੇ ਜਵਾਬ ਵਿੱਚ ਅੱਜ ਭਾਰਤ ਨੇ ਵੀ ਮਠਿਆਈ ਨਾ ਭੇਜਣ ਦਾ ਫੈਸਲਾ ਕੀਤਾ ਹੈ।
ਦਰਅਸਲ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ‘ਤੇ ਲਏ ਵੱਡੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਖਫਾ ਹੈ। ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ‘ਤੇ ਪਾਕਿਸਤਾਨ ਭੜਕਿਆ ਹੋਇਆ ਹੈ। ਇਸੇ ਨਾਰਾਜ਼ਗੀ ਦੇ ਚੱਲਦਿਆਂ ਪਾਕਿਸਤਾਨ ਨੇ ਈਦ ਮੌਕੇ ਭਾਰਤ ਤੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਪਾਕਿਸਤਾਨ ਨੇ ਰਵਾਇਤ ਤੋੜਦਿਆਂ 14 ਅਗਸਤ ਨੂੰ ਪਾਕਿ ਦੇ ਆਜ਼ਾਦੀ ਦਿਵਸ ਮੌਕੇ ਭਾਰਤ ਵੱਲ ਮਠਿਆਈ ਨਹੀਂ ਭੇਜੀ।
ਇਸ ਤੋਂ ਬਾਅਦ ਅੱਜ ਭਾਰਤ ਵਾਲੇ ਪਾਸਿਓਂ ਵੀ ਪਾਕਿ ਰੇਜ਼ਰਸ ਨੂੰ ਮਠਿਆਈ ਨਹੀਂ ਭੇਜੀ ਗਈ। ਇਸ ਤੋਂ ਪਹਿਲਾਂ ਅਕਸਰ ਦੋਵੇਂ ਦੇਸ਼ਾਂ ਦੇ ਆਜ਼ਾਦੀ ਦਿਹਾੜੇ ਮੌਕੇ ਆਪਸ ‘ਚ ਮਠਿਆਈਆਂ ਦਾ ਲੈਣ-ਦੇਣ ਹੁੰਦਾ ਰਿਹਾ ਪਰ ਇਸ ਵਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਹੋਇਆ।
ਅੱਜ ਸਰਹੱਦ 'ਤੇ ਵੀ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਅਟਾਰੀ-ਵਾਹਘਾ ਸਰਹੱਦ ‘ਤੇ ਬੀਐਸਐਫ ਅਧਿਕਾਰੀਆਂ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਬੀਐਸਐਫ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ। ਬੀਐਸਐਫ ਜਵਾਨਾਂ ਦੇ ਨਾਲ-ਨਾਲ ਬੀਐਸਐਫ ਕਮਾਂਡੈਂਟ ਮੁਕੰਦ ਕੁਮਾਰ ਝਾਅ ਹਾਜ਼ਰ ਸਨ। ਉਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਭਾਰਤ-ਪਾਕਿ ਕੜਵਾਹਟ 'ਚ ਮਿਠਾਸ ਨਹੀਂ ਘੋਲੇਗੀ ਮਠਿਆਈ
ਏਬੀਪੀ ਸਾਂਝਾ
Updated at:
15 Aug 2019 12:08 PM (IST)
ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਕੜਵਾਹਟ ਇੰਨੀ ਵਧ ਗਈ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਮਠਿਆਈ ਦਾ ਵਟਾਂਦਰਾ ਨਹੀਂ ਹੋਇਆ। ਪਾਕਿਸਤਾਨ ਨੇ ਈਦ ਤੇ 14 ਅਗਸਤ ਨੂੰ ਆਪਣੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨਾਲ ਮਠਿਆਈ ਦੀ ਖੁਸ਼ੀ ਸਾਂਝੀ ਨਹੀਂ ਕੀਤੀ। ਇਸ ਦੇ ਜਵਾਬ ਵਿੱਚ ਅੱਜ ਭਾਰਤ ਨੇ ਵੀ ਮਠਿਆਈ ਨਾ ਭੇਜਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -