Indira Gandhi Assassination: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕੈਨੇਡਾ 'ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢਣ ਦੇ ਮਾਮਲੇ 'ਤੇ ਭਾਰਤ ਦਾ ਸਟੈਂਡ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵੱਡਾ ਮੁੱਦਾ ਭਾਰਤ ਵਿਰੋਧੀ ਚੀਜ਼ਾਂ ਲਈ ਕੈਨੇਡਾ ਦੀ ਜ਼ਮੀਨ ਦੀ ਵਰਤੋਂ ਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਭਾਰਤ ਦਾ ਵਿਰੋਧ ਕਰਨ ਲਈ ਵਰਤਣਾ ਨਾ ਤਾਂ ਸਾਡੇ ਸਬੰਧਾਂ ਲਈ ਚੰਗਾ ਹੈ ਤੇ ਨਾ ਹੀ ਉਨ੍ਹਾਂ ਲਈ ਚੰਗਾ ਹੈ।
ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੈਂ ਇਸ ਮੁੱਦੇ 'ਤੇ ਸਿਰਫ ਇਹ ਕਹਿ ਸਕਦਾ ਹਾਂ... ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਸਾਨੂੰ ਹੈ, ਕਿਉਂਕਿ ਕੈਨੇਡਾ ਖਾਲਿਸਤਾਨ ਸਮਰਥਕਾਂ ਨੂੰ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਦਾ ਬਿਆਨ ਸੁਣ ਕੇ ਬਹੁਤ ਹੈਰਾਨੀ ਹੋਈ। ਦਰਅਸਲ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਹੈ।
ਦੱਸ ਦਈਏ ਕਕਿ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਖਾਲਿਸਤਾਨ ਸਮਰਥਕਾਂ ਨੇ 5 ਕਿਲੋਮੀਟਰ ਲੰਬੀ ਪਰੇਡ ਕੱਢੀ, ਜਿਸ ਦੀ ਝਾਕੀ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਦ੍ਰਿਸ਼ ਦਿਖਾਇਆ ਗਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਇਹ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਹੈ।
ਸਾਕਾ ਨੀਲਾ ਤਾਰਾ (6 ਜੂਨ) ਦੀ ਬਰਸੀ ਤੋਂ ਦੋ ਦਿਨ ਪਹਿਲਾਂ 4 ਜੂਨ ਨੂੰ ਕੱਢੀ ਗਈ ਇਸ ਪਰੇਡ ਦੀ ਵੀਡੀਓ ਕਾਂਗਰਸੀ ਆਗੂ ਮਿਲਿੰਦ ਦਿਓੜਾ ਨੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੰਦਰਾ ਗਾਂਧੀ ਦਾ ਪੁਤਲਾ ਦਿਖਾਇਆ ਗਿਆ ਹੈ। ਪੁਤਲੇ ਨੂੰ ਖੂਨ ਨਾਲ ਲੱਥਪੱਥ ਸਾੜੀ ਵਿੱਚ ਪਹਿਨਾ ਕੇ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਰੀਏਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਦੋ ਸਿੱਖ ਬਾਡੀਗਾਰਡ ਵੀ ਦਿਖਾਏ ਗਏ ਹਨ। ਏਬੀਪੀ ਨਿਊਜ਼ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।
ਮਿਲਿੰਦ ਦਿਓੜਾ ਨੇ ਇਸ ਵੀਡੀਓ ਦੇ ਨਾਲ ਲਿਖਿਆ, "ਇੱਕ ਭਾਰਤੀ ਹੋਣ ਦੇ ਨਾਤੇ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ 5 ਕਿਲੋਮੀਟਰ ਲੰਬੀ ਪਰੇਡ ਤੋਂ ਹੈਰਾਨ ਹਾਂ, ਜਿਸ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਇਆ ਗਿਆ ਹੈ। ਇਹ ਕਿਸੇ ਦਾ ਪੱਖ ਲੈਣ ਬਾਰੇ ਨਹੀਂ ਹੈ, ਇਹ ਇੱਕ ਦੇਸ਼ ਦੇ ਇਤਿਹਾਸ ਦੇ ਪ੍ਰਤਿ ਸਨਮਾਨ ਤੇ ਉਸ ਦੇ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਕਾਰਨ ਪੈਦਾ ਹੋਏ ਦਰਦ ਦੇ ਬਾਰੇ ਵਿੱਚ ਹੈ। ਇਸ ਕੱਟੜਪੰਥੀ ਦੀ ਵਿਸ਼ਵਵਿਆਪੀ ਨਿੰਦਾ ਤੇ ਇੱਕਜੁਟ ਹੋ ਕੇ ਜਵਾਬ ਦੀ ਲੋੜ ਹੈ।