ਚੰਡੀਗੜ੍ਹ: ਸੰਗੀਤ ਜਗਤ ਵਿੱਚ ਪ੍ਰਸਿੱਧ ਇੰਗਰੂਵਜ਼ ਮਿਊਜ਼ਿਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਉਸ ਨੇ ਭਾਰਤ ਦੇ ਦੋ ਸਭ ਤੋਂ ਮਸ਼ਹੂਰ ਸਿਤਾਰਿਆਂ ਨਾਲ ਕਾਰੋਬਾਰ ਵਿੱਚ ਕਦਮ ਰੱਖਿਆ ਹੈ। ਇੰਗਰੂਵਜ਼ ਸੁਪਰਸਟਾਰ ਅਭਿਨੇਤਾ, ਨਿਰਮਾਤਾ, ਸੰਗੀਤਕਾਰ ਤੇ ਗਾਇਕ ਹਿਮੇਸ਼ ਰੇਸ਼ਮੀਆ ਤੇ ਉਸ ਦੇ ਲੇਬਲ ਹਿਮੇਸ਼ ਰੇਸ਼ਮੀਆ ਮੇਲੋਡੀਜ਼ ਦੇ ਕਲਾਕਾਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਾਯੋਗ ਕੰਮ ਵਜੋਂ ਰਿਲੀਜ਼ ਕਰੇਗਾ। ਇਸ ਤੋਂ ਇਲਾਵਾ ਇੰਗਰੂਵਜ਼ ਨੇ ਪ੍ਰਸਿੱਧ ਗਾਇਕਾਂ ਤੇ ਮਨੋਰੰਜਨਕਾਰਾਂ ਵਿੱਚੋਂ ਇੱਕ ਯੋ ਯੋ ਹਨੀ ਸਿੰਘ ਨੂੰ ਗਲੋਬਲ ਕਾਰੋਬਾਰ ਲਈ ਚੁਣਿਆ ਹੈ।

ਇਨ੍ਹਾਂ ਕਰਾਰਾਂ ਦੀ ਸਥਾਪਨਾ ਉਦਯੋਗ ਜਗਤ ਦੇ ਮਾਸਟਰ ਅਮਿਤ ਸ਼ਰਮਾ ਦੁਆਰਾ ਕੀਤੀ ਗਈ ਸੀ, ਜਿਸ ਨੂੰ ਇੰਗਰੂਵਜ਼ ਕੰਟਰੀ ਮੈਨੇਜਰ, ਇੰਡੀਆ ਦਾ ਦਰਜਾ ਦਿੱਤਾ ਗਿਆ ਹੈ। ਸ਼ਰਮਾ ਨੇ ਕਿਹਾ, "ਭਾਰਤ ਵਿੱਚ ਸੁਤੰਤਰ ਸੰਗੀਤ ਜਗਤ ਪਹਿਲਾਂ ਨਾਲੋਂ ਕਿਤੇ ਵੱਧ ਜੀਵੰਤ ਤੇ ਮਹੱਤਵਪੂਰਨ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਰਚਨਾਤਮਕਤਾ ਤੇ ਸੱਚੀ ਕਲਾ ਵਿਕਸਿਤ ਕੀਤੀ ਜਾ ਰਹੀ ਹੈ।

ਇੰਗਰੂਵਜ਼ ਦੀ ਮਾਰਕੀਟਿੰਗ ਤੇ ਵੰਡ ਟੈਚਨੋਲੋਜੀ ਵਿੱਚ ਇੱਕ ਗਲੋਬਲ ਲੀਡਰ ਵਜੋਂ ਪ੍ਰਸਿੱਧੀ ਹੈ ਤੇ ਇਹ ਉਹ ਚੀਜ਼ ਹੈ ਜੋ ਅਸਲ 'ਚ ਭਾਰਤ ਵਿੱਚ ਕਲਾਕਾਰਾਂ ਤੇ ਲੇਬਲਾਂ ਨਾਲ ਗੂੰਜਦਾ ਹੈ। ਅਸੀਂ ਪਹਿਲਾਂ ਹੀ ਕਲਾਕਾਰਾਂ ਨਾਲ ਕਈ ਸੌਦੇ ਕੀਤੇ ਹਨ ਜੋ ਸਾਡੇ ਸੰਗੀਤਕ ਸੱਭਿਆਚਾਰ ਨੂੰ ਦਰਸ਼ਾਉਂਦੇ ਹਨ।

ਬੌਬ ਰੌਬੈਕ, ਸੀਈਓ, ਇੰਗਰੂਵਜ਼ ਮਿਊਜ਼ਿਕ ਗਰੁੱਪ, ਨੇ ਕਿਹਾ, "ਅਸੀਂ ਭਾਰਤੀ ਸੰਗੀਤ ਜਗਤ ਵਿੱਚ ਦੋ ਸ਼ਾਨਦਾਰ ਕਲਾਕਾਰਾਂ- ਹਿਮੇਸ਼ ਰੇਸ਼ਮੀਆ ਤੇ ਯੋ ਯੋ ਹਨੀ ਸਿੰਘ ਦੇ ਨਾਲ ਵਪਾਰ ਵਿੱਚ ਆਪਣੀ ਸ਼ੁਰੂਆਤ ਦਾ ਜਸ਼ਨ ਮਨਾ ਰਹੇ ਹਾਂ ਤੇ ਅਸੀਂ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦੇ। 



 

ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904