ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਦੀ ਸ਼ਾਮਤ ਆ ਗਈ ਹੈ। ਅੱਜ ਤੇਜਾਖੇੜਾ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ 'ਤੇ ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ ਦਿੱਤਾ।
ਪਤਾ ਲੱਗਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਈਡੀ ਇਹ ਪੜਤਾਲ ਕਰ ਰਹੀ ਹੈ। ਈਡੀ ਦੀ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਉਨ੍ਹਾਂ ਨਾਲ ਸੀਆਰਪੀਐਫ ਦੇ ਵੱਡੀ ਗਿਣਤੀ ਜਵਾਨ ਵੀ ਮੌਜੂਦ ਸੀ। ਈਡੀ ਦੀ ਟੀਮ ਨੇ ਤੇਜਾਖੇੜਾ ਫਾਰਮ ਹਾਊਸ ਵਿੱਚ ਬਣੇ ਰਹਾਇਸ਼ੀ ਕੰਪਲੈਕਸ ਦੇ ਅੱਧੇ ਹਿੱਸੇ ਨੂੰ ਅਟੈਚ ਕੀਤਾ। ਇਸ ਦੇ ਨਾਲ ਹੀ 198 ਕਨਾਲ 15 ਮਰਲੇ ਜ਼ਮੀਨ ਵੀ ਅਟੈਚ ਕੀਤੀ ਹੈ।
ਇਹ ਕਰਵਾਈ ਈਡੀ ਦੇ ਚੰਡੀਗੜ੍ਹ ਦਫਤਰ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ 'ਤੇ ਕਾਰਵਾਈ ਹੋਈ ਹੈ। ਪੂਰੀ ਕਾਰਵਾਈ ਦੌਰਾਨ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ।
Election Results 2024
(Source: ECI/ABP News/ABP Majha)
ਚੌਟਾਲਿਆਂ ਦੇ ਫਾਰਮ ਹਾਊਸ 'ਤੇ ਈਡੀ ਦਾ ਛਾਪਾ
ਏਬੀਪੀ ਸਾਂਝਾ
Updated at:
04 Dec 2019 04:31 PM (IST)
ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਦੀ ਸ਼ਾਮਤ ਆ ਗਈ ਹੈ। ਅੱਜ ਤੇਜਾਖੇੜਾ ਸਥਿਤ ਅਭੈ ਚੌਟਾਲਾ ਦੇ ਫਾਰਮ ਹਾਊਸ 'ਤੇ ਇਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ ਦਿੱਤਾ।
- - - - - - - - - Advertisement - - - - - - - - -