Punjab News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਅੱਜ ਲੁਧਿਆਣਾ ਵਿੱਚ "ਇਨਸਾਫ਼ ਮਾਰਚ" (Insaaf March) ਦੀ ਸ਼ੁਰੂਆਤ ਕੀਤੀ। ਇਹ ਮਾਰਚ ਲੁਧਿਆਣਾ ਸੈਂਟਰਲ ਹਲਕੇ ਦੇ ਰੇਲਵੇ ਵੇਅਰਹਾਊਸ ਖੇਤਰ ਤੋਂ ਸ਼ੁਰੂ ਹੋਇਆ।

Continues below advertisement

ਰਾਜਾ ਵੜਿੰਗ ਦੇ ਪ੍ਰੋਗਰਾਮ ਵਿੱਚ ਨਹੀਂ ਪਹੁੰਚਿਆ ਕੋਈ ਵੀ ਸੀਨੀਅਰ ਆਗੂ

Continues below advertisement

ਸੂਬਾ ਲੀਡਰਸ਼ਿਪ ਤੋਂ ਲੈ ਕੇ ਸੂਬਾ ਇੰਚਾਰਜ ਤੱਕ, ਸਾਰਿਆਂ ਨੇ ਰਾਜਾ ਵੜਿੰਗ ਦੇ ਇਨਸਾਫ ਮਾਰਚ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ। ਨਾ ਤਾਂ ਸੂਬਾ ਪ੍ਰਧਾਨ ਪ੍ਰਗਟ ਸਿੰਘ ਅਤੇ ਨਾ ਹੀ ਇੰਚਾਰਜ ਸਚਿਨ ਪਾਇਲਟ ਵੜਿੰਗ ਦੇ ਇਨਸਾਫ ਮਾਰਚ ਦੀ ਸ਼ੁਰੂਆਤ ਵਿੱਚ ਸ਼ਾਮਲ ਹੋਏ।

ਵੜਿੰਗ ਨੇ ਮੀਡੀਆ ਨੂੰ ਦਿੱਤੀ ਆਹ ਚੇਤਾਵਨੀ

ਇੰਨਾ ਹੀ ਨਹੀਂ, ਸੂਬਾ ਲੀਡਰਸ਼ਿਪ ਵਿੱਚੋਂ ਕੋਈ ਵੀ ਸੀਨੀਅਰ ਆਗੂ, ਜਿਸ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਸਣੇ ਕੋਈ ਵੀ ਨਹੀਂ ਆਇਆ।

ਸੀਨੀਅਰ ਆਗੂਆਂ ਦੇ ਨਾ ਆਉਣ 'ਤੇ ਵੜਿੰਗ ਨੇ ਆਖੀ ਆਹ ਗੱਲ

ਸਟੇਜ 'ਤੇ ਸੀਨੀਅਰ ਲੀਡਰਸ਼ਿਪ ਦੀ ਗੈਰਹਾਜ਼ਰੀ ਨੂੰ ਲੈਕੇ ਰਾਜਾ ਵੜਿੰਗ ਨੇ ਮੀਡੀਆ ਨੂੰ ਚੇਤਾਵਨੀ ਦਿੱਤੀ ਕਿ ਹੁਣ ਉਹ ਇਹ ਨਾ ਚਲਾ ਦੇਣ ਕਿ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਕੋਈ ਵੀ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਰੇ ਸੂਬਾ ਆਗੂ ਆਪਣੇ-ਆਪਣੇ ਪ੍ਰੋਗਰਾਮਾਂ ਵਿੱਚ ਰੁੱਝੇ ਹੋਏ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਜਿਸ ਕਾਰਨ ਆਮ ਨਾਗਰਿਕ, ਕਾਰੋਬਾਰ ਅਤੇ ਮਾਪੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲਗਾਤਾਰ ਕੱਢੀ ਜਾਵੇਗੀ। 

ਰਾਜਾ ਵੜਿੰਗ ਨੇ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਵਿਗੜਦੀ ਕਾਨੂੰਨ ਵਿਵਸਥਾ ਅਤੇ ਕਤਲ ਦੇ ਮਾਮਲੇ

ਗੈਂਗਸਟਰਵਾਦ ਅਤੇ ਜੇਲ੍ਹਾਂ ਤੋਂ ਸੰਚਾਲਨ

ਨਸ਼ੇ ਦਾ ਵਧਦਾ ਕਾਰੋਬਾਰ

ਵਪਾਰੀਆਂ ਨੂੰ ਫਿਰੌਤੀ ਦੀ ਧਮਕੀਆਂ

ਮੁਲਾਜ਼ਮਾਂ ਦੀਆਂ ਮੰਗਾਂ ਅਤੇ ਭਰਤੀ ਪ੍ਰੀਖਿਆਵਾਂ

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।