SUPER EXCLUSIVE


ਚੰਡੀਗੜ੍ਹ/ਕਪੂਰਥਲਾ: ਪੰਜਾਬ 'ਚ ਚੋਣਾਂ ਦੇ ਮਾਹੌਲ ਦੌਰਾਨ ਹਾਈਪ੍ਰੋਫਾਇਲ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।ਪਹਿਲੀ ਵਾਰ ਹੈ ਜਦੋਂ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਪਰਦਾਫਾਸ਼ ਹੋਇਆ ਹੈ। 


STF ਨੇ ਬ੍ਰਿਟਿਸ਼ ਨਾਗਰਿਕ ਅਤੇ ਅੰਤਰਰਾਸ਼ਟਰੀ ਖਿਡਾਰੀ ਰਹੇ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਹੈ।ਪੰਜਾਬ ਪੁਲਿਸ ਦੇ ਸੇਵਾ ਮੁਕਤ DSP ਬਿਮਲ ਕਾਂਤ ਅਤੇ ਥਾਣੇਦਾਰ ਮਨੀਸ਼ ਨੂੰ ਵੀ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ।ਜਾਣਕਾਰੀ ਮੁਤਾਬਿਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰੀਅਲ ਇਸਟੇਟ ਅਤੇ ਜ਼ਮੀਨਾਂ ਨੂੰ ਖਰੀਦਣ 'ਚ ਇਨਵੈਸਟ ਕੀਤੇ ਗਏ।


ਰਣਜੀਤ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ 'ਚ ਆਲੀਸ਼ਾਨ ਬੰਗਲੇ 'ਚ ਰਹਿੰਦਾ ਸੀ ਅਤੇ ਪੋਰਸ਼ੇ, ਆਊਡੀ, BMW ਵਰਗੀਆਂ ਮਹਿੰਗੀਆਂ ਗੱਡੀਆਂ 'ਚ ਪੁਲਿਸ ਸੁਰੱਖਿਆ 'ਚ ਡਰੱਗਜ਼ ਸਪਲਾਈ ਕਰਦਾ ਸੀ।ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਦੀ ਸੁਰੱਖਿਆ ਵਿੱਚ ਲਾਏ ਗਏ ਦੋ ਥਾਣੇਦਾਰ ਉਸਦੀ ਡਰੱਗ ਡੀਲ ਅਤੇ ਪੈਸੇ ਦਾ ਹਿਸਾਬ ਰੱਖਦੇ ਸੀ।


ਤਸਕਰ ਰਣਜੀਤ ਜੀਤਾ ਦੇ ਤਾਰ ਪੰਜਾਬ ਦੇ ਕਈ ਵੱਡੇ ਨੇਤਾਵਾਂ ਅਤੇ ਪੁਲਿਸ ਅਫ਼ਸਰਾਂ ਨਾਲ ਵੀ ਜੁੜੇ ਹਨ। STF ਇਸ ਗੱਠਜੋੜ ਦੀ ਪੜਤਾਲ ਕਰ ਰਹੀ ਹੈ ਕਿ ਕਿਹੜੇ ਅਸਰਦਾਰ ਲੋਕਾਂ ਨੂੰ ਡਰੱਗ ਮਨੀ ਦਾ ਹਿੱਸਾ ਗਿਆ ਅਤੇ ਇਸ ਹਾਈਪ੍ਰੋਫਾਇਲ ਤਸਕਰ ਨੇ ਕਿਸ-ਕਿਸ ਨਾਲ ਕਿੱਥੇ ਪੈਸਾ ਨਿਵੇਸ਼ ਕੀਤਾ ਸੀ।


ਰਣਜੀਤ ਜੀਤਾ ਦੇ ਬੰਗਲੇ 'ਚ ਮਿਲੀ ਆਲੀਸ਼ਾਨ ਗੱਡੀਆਂ STF ਨੇ ਜ਼ਬਤ ਕਰ ਲਈਆਂ ਹਨ।ਰਣਜੀਤ ਦੇ ਘਰ ਤੋਂ ਇੱਕ ਹਥਿਆਰ, 100 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੁੱਝ ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਹੈ।


ਪੁਲਿਸ ਮੁਤਾਬਿਕ ਰਣਜੀਤ ਦੇ ਸੰਪਰਕ 'ਚ ਅਮਰਿਕਾ ਰਹਿਣ ਵਾਲਾ ਗੁਰਜੰਟ ਸਿੰਘ ਅਤੇ ਕੈਨੇਡਾ ਦਾ ਕਬੱਡੀ ਪਲੇਅਰ ਦਵਿੰਦਰ ਸਿੰਘ ਉਰਫ ਜਵਾਹਰ ਵੀ ਹੈ।ਇੱਕ ਰਿਪੋਰਟ 'ਚ ED ਨੇ ਵੀ ਜ਼ਿਕਰ ਕੀਤਾ ਸੀ ਕਿ ਰਣਜੀਤ ਸਿੰਘ ਜੀਤਾ ਮੌੜ ਦੇ ਖਾਤੇ 'ਚ 27 ਕਰੋੜ ਰੁਪਏ ਦੀ ਐਂਟਰੀਜ਼ ਹੋਈਆਂ ਹਨ।ਪਰ ਇਸ ਆਮਦਨ ਦਾ ਕੋਈ ਵੀ ਪੁਖਤਾ ਸਬੂਤ ਉਸ ਕੋਲ ਨਹੀਂ ਹੈ। ਪੰਜਾਬ STF ਨੇ ਜੀਤਾ ਮੌੜ ਦੇ ਖਿਲ਼ਾਫ ਬੁੱਧਵਾਰ ਦੀ ਰਾਤ ਨੂੰ FIR ਦਰਜ ਕੀਤੀ।ਜੀਤਾ ਦੇ ਪੁਲਿਸ ਅਤੇ ਸਿਆਸੀ ਲੋਕਾਂ ਨਾਲ ਵੀ ਚੰਗੇ ਲਿੰਕ ਹਨ।ਗ੍ਰਿਫ਼ਤਾਰੀ ਦੇ ਡਰ ਤੋਂ ਰਣਜੀਤ ਜੀਤਾ ਨੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ ਪਰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ STF ਨੇ ਉਸਨੂੰ ਦਬੋਚ ਲਿਆ।


ਕੀ ਜੀਤਾ ਮੌੜ ਦਾ ਡਰੱਗ ਕਾਰਟਲ ਅਮਰੀਕਾ ਅਤੇ ਕੈਨੇਡਾ ਤੱਕ ਡਰੱਗਜ਼ ਸਪਲਾਈ ਕਰਦਾ ਹੈ?ਇਸਦੀ ਪੜਤਾਲ ਦੇ ਲਈ STF ਅਦਾਲਤ ਤੋਂ ਜੀਤਾ ਮੌੜ ਦੀ ਰਿਮਾਂਡ ਮੰਗੇਗੀ।ਜੀਤਾ ਮੌੜ ਦੀ ਸੁਰੱਖਿਆ 'ਚ ਲੱਗੇ ਦੋ ਥਾਣੇਦਾਰਾਂ ਦੀ ਭਾਲ ਲਈ STF ਛਾਪੇਮਾਰੀ ਕਰ ਰਹੀ ਹੈ।ਥਾਣਦਾਰ ਮੁਨੀਸ਼ ਦੇ ਘਰੋਂ ਸਾਢੇ 3 ਲੱਖ ਰੁਪਏ ਮਿਲੇ ਹਨ।STF ਨੇ ਉਸਦੇ ਲੈਪਟਾਪ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।


ਸੁਰੱਖਿਆ 'ਚ ਤਾਇਨਾਤ ਦੋਨੋਂ ਪੁਲਿਸ ਕਰਮੀ ਰਣਜੀਤ ਜੀਤਾ ਨੂੰ ਪੁਲਿਸ ਨਾਕਿਆਂ ਤੋਂ ਉਸਨੂੰ ਬਚਾਉਂਦੇ ਸੀ।ਹੁਣ ਤਕ ਤਿੰਨ ਵਿਦੇਸ਼ੀ ਨਾਗਰਿਕਾਂ ਸਣੇ 12 ਲੋਕਾਂ ਨੂੰ ਨਾਮਜ਼ਦ ਕੀਤਾ ਹੈ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ