ਰਵਨੀਤ ਕੌਰ ਦੀ ਰਿਪੋਰਟ International Kabaddi player murder : ਜਲੰਧਰ ਦੇ ਪਿੰਡ ਮੱਲੀਆਂ 'ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ 2 ਦਰਜਨ ਤੋਂ ਵੱਧ ਨੌਜਵਾਨਾਂ ਨੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ (Sandeep Nangal Demise) ਦਾ ਗੋਲੀਆਂ ਚਲਾਕਰ ਕਤਲ ਕਰ ਦਿੱਤਾ ਹੈ। ਸੰਦੀਪ ਕੈਨੇਡਾ ਦੇ ਨਿਵਾਸੀ ਸੀ ਜਿਨ੍ਹਾਂ ਦੀ ਸਿਰ 'ਚ ਗੋਲੀ ਮਾਰ ਦੇ ਕਤਲ ਕਰ ਦਿੱਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀ ਮਾਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਖਿਡਾਰੀ ਸੰਦੀਪ ਨੂੰ ਹਸਪਤਾਲ ਲੈ ਗਏ ਪਰ ਉਥੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਫੇਦ ਰੰਗ ਦੀ ਸਵਿੱਫਟ ਕਾਰ 'ਚ ਆਏ ਸਨ ਤੇ ਸੰਦੀਪ 'ਤੇ ਹਮਲਾ ਕਰਕੇ ਫਰਾਰ ਹੋ ਗਏ। ਹਮਲਾਵਰਾਂ ਨੇ ਅਚਾਨਕ ਫਾਈਰਿੰਗ ਕਰ ਦਿੱਤੀ ਜਿਸ ਨਾਲ ਚੱਲਦੇ ਮੈਚ 'ਚ ਭੱਜ ਦੌੜ ਮਚ ਰਹੀ ਹੈ।
ਵੱਡੀ ਖ਼ਬਰ! ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
ਰਵਨੀਤ ਕੌਰ | ravneetk | 15 Mar 2022 06:20 AM (IST)
Sandeep Nangal Demise : ਜਲੰਧਰ ਦੇ ਪਿੰਡ ਮਲੀਆਂ 'ਚ ਚੱਲ ਰਹੇ ਕਬੱਡੀ ਟੂਰਨਾਂਮੈਂਟ ਦੌਰਾਨ 2 ਦਰਜਨ ਤੋਂ ਵੀ ਹੋਰ ਨੌਜਵਾਨ ਨੇ ਗੋਲੀਆਂ ਚਲਾਕਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਦਾ ਕਤਲ ਕਰ ਦਿੱਤਾ ਹੈ।
Sandeep Singh Nangal
Published at: 14 Mar 2022 08:02 PM (IST)