ਗੁਰਦਾਸਪੁਰ: ਪਾਕਿਸਤਾਨ ਦੇ ਨਨਕਾਣਾ ਸਾਹਿਣ ਤੋਂ ਚਲ ਅੰਮ੍ਰਿਤਸਰ ਪਹੁੰਚਣ ਵਾਲੇ ਕੌਮੀ ਨਗਰ ਕੀਰਤਨ ਅੱਜ ਸਵੇਰੇ 10 ਵਜੇ ਗੁਰਦਾਸਪੁਰ ਪਹੁੰਚਿਆ। ਇੱਥੇ ਸੰਗਤ ਨੇ ਕੀਰਤਨ ਦਾ ਸਵਾਗਤ ਕੀਤਾ। ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਕੀਰਤਨ ਆਪਣੇ ਅਗਲੇ ਪੜਾਅ ਵੱਲ ਵੱਧ ਗਿਆ ਹੈ।

ਪੰਜ ਪਿਆਰਿਆਂ ਦੀ ਅਗਵਾਈ ‘ਚ ਪਹੁੰਚੇ ਇਸ ਕੌਮੀ ਨਗਰ ਕੀਰਤਨ ਦਾ ਸੁਆਗਤ ਸੁਖਵਿੰਦਰ ਸਿੰਘ, ਐਸਜੀਪੀਸੀ ਕਮੇਟੀ ਮੈਂਬਰ ਅਮਰੀਕ ਸਿੰਘ, ਜਸਬੀਰ ਕੌਰ, ਐਸਜੀਪੀਸੀ ਕਮੇਟੀ ਮੈਂਬਰ ਜੋਗਿੰਦਰ ਕੌਰ ਦੇ ਨਾਲ ਸੰਗਤਾਂ ਨੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਸੰਗਤਾਂ ‘ਚ ਇਸ ਇਤਿਹਾਸਕ ਨਗਰ ਕੀਰਤਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਿਉਂਕਿ ਲੰਬੇ ਸਮੇਂ ਤੋਂ ਸੰਗਤ ‘ਚ ਗੁਰੂ ਨਾਨਕ ਦੇਵ ਜੀ ਦੀ ਵਸਤੂਆਂ ਦੇ ਦਰਸ਼ਨਾਂ ਦੀ ਇੱਛਾ ਸੀ ਜੋ ਲੰਬੇ ਸਮੇਂ ਬਾਅਦ ਪੂਰੀ ਹੋਈ ਹੈ।



ਉੱਧਰ ਦੂਜੇ ਪਾਸੇ ਡੇਰਾ ਬਾਬਾ ਨਾਨਕ ‘ਚ ਪਾਕਿਸਤਾਨ ਪਹੁੰਚੇ ਨਗਰ ਕੀਰਤਨ ਨੂੰ ਪੰਜਾਬ ਪੁਲਿਸ ਵੱਲੋਂ ਸਲਾਮੀ ਦੇ ਕੇ ਰਵਾਨਾ ਕੀਤਾ ਗਿਆ। ਇਹ ਕੌਮੀ ਨਗਰ ਕੀਰਤਨ ਬਟਾਲਾ ਹੁੰਦਾ ਹੋਇਆ ਧਾਰੀਵਾਲ, ਗੁਰਦਾਸਪੁਰ ਅਤੇ ਬਾਠ ਸਾਹਿਬ ‘ਚ ਪੜਾਅ ਕਰੇਗਾ। ਇਸ ਤੋਂ ਇਲਾਵਾ ਥਾਂ-ਥਾਂ ਸੰਗਤਾਂ ਨਗਰ ਕੀਰਤਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।