ਸਿੱਖ ਲਿਬਰੇਸ਼ਨ ਫਰੰਟ (ਐਸਐਲਐਫ) ਦੇ ਬਾਨੀ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਖ਼ਾਲਸਾਈ ਪਰੰਪਰਾ ਮੁਤਾਬਕ ਆਖ਼ਰੀ ਵਿਕਲਪ ਵਜੋਂ ਤਾਕਤ ਦਾ ਇਸਤੇਮਾਲ ਜਾਇਜ਼ ਹੈ। ਉਸ ਨੇ ਇਹ ਵੀ ਕਿਹਾ ਕਿ ਸਿੱਖ ਗੁਰੂਆਂ ਦੇ ਦੱਸੇ ਅਨੁਸਾਰ ਵੀ ਆਪਣੇ ਬਚਾਅ ਲਈ ਆਖ਼ਰੀ ਉਪਾਅ ਵਜੋਂ ਏਕੇ-47 ਦੀ ਵਰਤੋਂ ਜਾਇਜ਼ ਹੈ। ਇਹ ਗੱਲ ਮਨਿੰਦਰ ਨੇ ਉਸ ਵੇਲੇ ਆਖੀ ਹੈ ਜਦੋਂ ਕੈਨੇਡਾ ਆਧਾਰਿਤ ਖ਼ਾਲਿਸਤਾਨੀ ਕਾਰਕੁਨ ਖ਼ੁਦਮੁਖ਼ਤਿਆਰੀ ਤੇ ਸ਼ਾਂਤੀਪੂਰਵਕ ਅੰਦੋਲਨ ਦੀਆਂ ਦਲੀਲਾਂ ਦੇ ਰਹੇ ਹਨ।

ਲਿਬਰੇਸ਼ਨ ਫਰੰਟ (ਐਸਐਲਐਫ) ਨੂੰ ਪਿਛਲੇ ਸਾਲ ਹੀ ਬਣਾਇਆ ਗਿਆ ਹੈ। ਇਸ ਦੇ ਸਹਿ ਸੰਸਥਾਪਕ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਗਰੁੱਪ ਵਿੱਚ ਕੈਨੇਡਾ, ਯੂਨਾਈਟਿਡ ਸਟੇਟ ਤੇ ਯੂਨਾਈਟਿਡ ਕਿੰਗਡਮ ਦੇ ਮੈਂਬਰ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਹੋਰ ਨੌਜਵਾਨ ਸੰਗਠਨਾਂ ਦਾ ਵੀ ਸਮਰਥਨ ਮਿਲਦਾ ਹੈ।

ਮਨਿੰਦਰ ਨੇ ਕਿਹਾ ਕਿ ਖਾਲਿਸਤਾਨੀ ਅੰਦੋਲਨ ਨੂੰ ਹਿੰਸਾ ਨਾਲ ਨਾ ਜੋੜਿਆ ਜਾਵੇ। ਸਵੈ-ਵਿਰੋਧ, ਸੂਬਾਈ ਵਿਰੋਧ ਅਤੇ ਸਵੈ-ਰੱਖਿਆ ਸਬੰਧੀ ਕਈ ਵਾਰੀ ਲੋਕਾਂ ਨੂੰ ਹਥਿਆਰਬੰਦ ਸੰਘਰਸ਼ ਸਮੇਤ ਕਈ ਵੱਖ ਵੱਖ ਤਰੀਕਿਆਂ ਨਾਲ ਵਿਰੋਧ ਕਰਨ ਦੀ ਲੋੜ ਪੈਂਦੀ ਹੈ।

ਐਸਐਲਐਫ ਦੇ ਲੋਗੋ ਵਿੱਚ ਬਾਜ਼ ਦਿਖਾਇਆ ਗਿਆ ਹੈ ਜਿਸ ਨੇ ਏਕੇ-47 ਰਾਈਫਲ ਫੜੀ ਹੋਈ ਹੈ। ਲੋਗੋ 'ਚ ਹਥਿਆਰਾਂ ਦੀ ਚੋਣ ਬਾਰੇ ਪੁੱਛੇ ਜਾਣ ’ਤੇ ਮਨਿੰਦਰ ਨੇ ਕਿਹਾ ਕਿ ਇਸ ਵਿੱਚੋਂ ਖ਼ਾਲਸਾਈ ਪਰੰਪਰਾ ਦੇ ਪ੍ਰਤੀਕ ਦੀ ਝਾਤ ਪੈਂਦੀ ਹੈ।

ਮਨਿੰਦਰ  ਸਿੰਘ ਦੀ ਇਸ ਰਾਇ ’ਤੇ ਭਾਰਤੀ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ’ਤੇ ਨਿਸ਼ਾਨਾ ਕੱਸਣ ਵਾਲੀ ਅਜਿਹੀ ਬੇਤੁਕਾ ਪ੍ਰਤੀਕ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਭਾਰਤ ਸਰਕਾਰ ’ਤੇ ਨਿਰਭਰ ਹੈ ਕਿ ਅਜਿਹੇ ਹਿੰਸਕ, ਤਾਨਾਸ਼ਾਹੀ ਤੇ ਨਫ਼ਰਤ ਭਰੇ ਏਜੰਡਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਕੈਨੇਡਾ ਵਿੱਚ ਵਧ ਰਹੀਆਂ ਖ਼ਾਲਿਸਤਾਨੀ ਸਰਗਰਮੀਆਂ ਖ਼ਾਲਿਸਤਾਨ ਮੁੱਦੇ ਨੂੰ ਕੈਨੇਡਾ ਦੇ ਮੁੱਖ ਮੰਤਰੀ ਜਸਟਿਨ ਟਰੂਡੋ ਨਾਲ ਵੀ ਜੋੜਿਆ ਗਿਆ ਜਦੋਂ ਇਸੇ ਸਾਲ ਫਰਵਰੀ ਵਿੱਚ ਭਾਰਤ ਫੇਰੀ ਦੌਰਾਨ ਉਨ੍ਹਾਂ ਦੀ ਪਤਨੀ ਨਾਲ ਸਾਬਕਾ ਖ਼ਾਲਿਸਤਾਨੀ ਕਾਰਕੁੰਨ ਨੂੰ ਦੇਖਿਆ ਗਿਆ।