ਅੰਮ੍ਰਿਤਸਰ : ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਦਸ ਦਿਨਾਂ ਰਿਮਾਂਡ ਮਿਲ ਗਿਆ ਹੈ। ਭਾਰੀ ਸੁਰੱਖਿਆ 'ਚ ਜੱਗੂ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ 'ਚ ਲਿਆ ਕੇ ਅੱਜ ਡਿਊਟੀ ਮੈਜਿਸਟਰੇਟ ਮੂਹਰੇ ਪੇਸ਼ ਕੀਤਾ ਗਿਆ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਜੱਗੂ ਨੂੰ ਅੰਮ੍ਰਿਤਸਰ ਪੁਲਿਸ ਨੇ ਨਾਮਜ਼ਦ ਤਾਂ ਪਹਿਲਾਂ ਹੀ ਕਰ ਲਿਆ ਸੀ ਪਰ ਪੁੱਛਗਿਛ ਲਈ ਰਿਮਾਂਡ ਹਾਸਲ ਨਹੀਂ ਸੀ ਹੋ ਰਿਹਾ ਕਿਉਂਕਿ ਜੱਗੂ ਨੇ ਹਾਈਕੋਰਟ 'ਚ ਅੰਮ੍ਰਿਤਸਰ ਪੁਲਿਸ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਹਾਈਕੋਰਟ ਰਿੱਟ ਦਾਖਲ ਕੀਤੀ ਸੀ ਜੋ ਬੀਤੇ ਦਿਨੀਂ ਜੱਗੂ ਨੇ ਵਾਪਸ ਲੈ ਲਈ 'ਤੇ ਅੰਮ੍ਰਿਤਸਰ ਪੁਲਿਸ ਦਾ ਜੱਗੂ ਨੂੰ ਰਿਮਾਂਡ 'ਤੇ ਲੈਣ ਦਾ ਰਾਹ ਪੱਧਰਾ ਹੋ ਗਿਆ।
ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਦਸ ਦਿਨਾਂ ਰਿਮਾਂਡ
abp sanjha | ravneetk | 31 Jul 2022 05:25 PM (IST)
ਭਾਰੀ ਸੁਰੱਖਿਆ 'ਚ ਜੱਗੂ ਨੂੰ ਗੁਰਦਾਸਪੁਰ ਤੋੰ ਅੰਮ੍ਰਿਤਸਰ ਦੀ ਜਿਲਾ ਅਦਾਲਤ 'ਚ ਲਿਆ ਕੇ ਅੱਜ ਡਿਊਟੀ ਮੈਜਿਸਟਰੇਟ ਮੂਹਰੇ ਪੇਸ਼ ਕੀਤਾ ਗਿਆ
jaggu bhagwanpuria