Punjab News: ਖਨੌਰੀ ਬਾਰਡਰ - (ਅਸ਼ਰਫ਼ ਢੁੱਡੀ ) ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੀ ਸਿਹਤ ਨੂੰ ਲੈ ਕੇ ਡਾਕਟਰਾ ਨੇ ਹੈਲਥ ਬੁਲੇਟਿਨ (health bulletin) ਜਾਰੀ ਕੀਤਾ ਹੈ ।
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22 ਵੇ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਡਾਕਟਰਾਂ ਮੁਤਾਬਕ, ਡੱਲੇਵਾਲ ਦਾ ਮਸਲ ਮਾਸ ਹੋਰ ਘਟ ਗਿਆ ਹੈ ਤੇ ਇਸ ਤੋਂ ਇਲਾਵਾ ਕਿਡਨੀ ਮਾਰਕ ਅਤੇ ਲੀਵਰ ਮਾਰਕ ਜਿਆਦਾ ਆ ਰਹੇ ਹਨ। ਡਲੇਵਾਲ ਦੇ ਸਰੀਰ ਨੇ ਅੰਦਰੋ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿਤਾ ਹੈ।
ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਚਮੜੀ ਦਾ ਰੰਗ ਪੀਲਾ ਪੈ ਗਿਆ ਹੈ ਉਨ੍ਹਾਂ ਨੂੰ ਕਿਸੇ ਵੀ ਸਮੇਂ ਉਨਾ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਆਪਣੀ ਗੱਲ ਉੱਤੇ ਬਜਿੱਦ ਹਨ, ਉਨ੍ਹਾਂ ਨੇ ਡਾਕਟਰਾ ਨੂੰ ਕਿਹਾ ਹੈ ਕਿ ਉਹ ਕੁਝ ਵੀ ਨਹੀ ਖਾਣਗੇ ਤੇ ਦਵਾਈ ਵੀ ਨਹੀਂ ਲੈਣਗੇ।
ਇਸ ਮੌਕੇ ਦੇਖਭਾਲ ਕਰ ਰਹੀ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਸਾਡੇ ਸਾਰੇ ਹੀ ਸਪੈਸ਼ਲਿਸਟ ਡਾਕਟਰ ਹਰ ਰੋਜ ਡੱਲੇਵਾਲ ਦੀਆਂ ਰਿਪੋਰਟਾਂ ਦੇਖ ਰਹੇ ਹਨ। ਡੱਲੇਵਾਲ ਸਾਨੂੰ ਇਲਾਜ ਕਰਨ ਨਹੀਂ ਦੇ ਰਹੇ ਸਾਡੇ ਹੱਥ ਬੱਝੇ ਹੋਏ ਹਨ। ਇਸ ਮੌਕੇ ਡਾਕਟਰਾਂ ਨੇ ਹੌਂਸਲੇ ਨਾਲ ਕਿਹਾ ਕਿ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਚੜ੍ਹਦੀਕਲਾ ਵਿੱਚ ਹਨ ਪਰ ਸਾਨੂੰ ਜੋ ਦਿਖ ਰਿਹਾ ਹੈ ਉਸ ਅਨੁਸਾਰ ਕਿਸੇ ਵੀ ਸਮੇਂ ਉਨਾ ਦੇ ਸ਼ਰੀਰ ਨੂੰ ਕੁਝ ਵੀ ਹੋ ਸਕਦਾ ਹੈ ।
ਜ਼ਿਕਰ ਕਰ ਦਈਏ ਕਿ ਡੱਲੇਵਾਲ ਨੇ ਮਰਨ ਵਰਤ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼ਨੀਵਾਰ ਨੂੰ ਖਨੌਰੀ ਬਾਰਡਰ 'ਤੇ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੱਧ ਕੀਮਤੀ ਹੈ।
ਮੁੜ ਇਕੱਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ
ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਕੀਤੇ ਜਾ ਸੰਘਰਸ਼ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਹੁਣ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੱਦਾ ਗਿਆ ਹੈ। ਇਸ ਬਾਬਤ ਚਿੱਠੀ ਜਾਰੀ ਕਰਕੇ ਲਿਖਿਆ ਗਿਆ ਹੈ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ - 2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਜੁਟਾਏ ਸਨ, ਭਾਵੇਂ ਕਈ ਕਾਰਨਾਂ ਕਰਕੇ ਕੀਤੇ ਯਤਨ ਸਫ਼ਲ ਨਹੀਂ ਹੋ ਸਕੇ ਪਰ ਅਸੀ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਨਾਲ ਸੰਬੰਧਿਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀਕਲਾ ਲਈ ਸਮੁੱਚੀ ਏਕਤਾ ਲਈ ਯਤਨ ਜਾਰੀ ਰੱਖਦਿਆਂ ਆਪ ਨੂੰ ਦੋਬਾਰਾ ਸੱਦਾ ਦਿੰਦੇ ਹਾਂ। ਸੱਦਾ ਪ੍ਰਵਾਨ ਹੋਵੇ ਤਾਂ ਮੀਟਿੰਗਾਂ ਦਾ ਸਿਲਸਿਲਾ ਅੱਗੇ ਚਲਾ ਸਕਦੇ ਹਾਂ।