ਲੁਧਿਆਣਾ: ਲੁਧਿਆਣਾ ਦੇ ਤਾਜਪੁਰ ਰੋੜ ਤੇ ਸਥਿਤ ਕੇਂਦਰੀ ਜੇਲ ਵਿੱਚ ਬੰਦ ਚਾਰ ਕੈਦੀ ਸ਼ੁੱਕਰਵਾਰ ਦੀ ਰਾਤ ਨੂੰ ਬਾਹਰਲੀ ਕੰਧ ਟੱਪ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਕੈਦੀਆਂ ਨੇ ਕੰਬਲ ਦੀ ਮਦਦ ਨਾਲ ਪਹਿਲਾਂ ਕੰਧ ਟੱਪ ਕੇ ਮਹਿਲਾ ਜੇਲ 'ਚ ਦਾਖਲ ਹੋਏ ਅਤੇ ਫਿਰ ਓਥੋਂ ਦੀ ਕੰਧ ਟੱਪ ਕੇ ਫਰਾਰ ਹੋ ਗਏ।
ਜੇਲ ਅਧਿਕਾਰੀ ਅਤੇ ਲੁਧਿਆਣਾ ਪੁਲਿਸ ਅਧਿਕਾਰੀ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਘਟਨਾ ਸ਼ਨੀਵਾਰ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ।
ਇਨ੍ਹਾਂ ਦੀ ਪਛਾਣ ਸਮਰਾਲਾ ਦੇ ਰਹਿਣ ਵਾਲੇ ਰਵੀ ਕੁਮਾਰ (24), ਸੂਰਜ ਕੁਮਾਰ, ਵਾਸੀ ਖੇੜੀ ਪਿੰਡ ਲੁਧਿਆਣਾ, ਅਮਨ ਕੁਮਾਰ (23), ਮੰਡੀ ਗੋਬਿੰਦਗੜ, ਅਤੇ 24 ਸਾਲਾ ਅਰਸ਼ਦੀਪ ਸਿੰਘ, ਸੰਗਰੂਰ ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਚਾਰ ਸ਼ਨੀਵਾਰ ਸਵੇਰੇ ਲੁਧਿਆਣਾ ਜੇਲ ਤੋਂ ਫਰਾਰ ਹੋ ਗਏ ਸਨ। ਉਹ ਚੋਰੀ ਦੇ ਮਾਮਲਿਆਂ ਵਿਚ ਮੁਕੱਦਮੇ ਅਧੀਨ ਸਨ।