Punjab News: ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਮੁੜ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ (Sukhbir Badal) ਵੱਲੋਂ ਵਿਸਾਖੀ 'ਤੇ ਪਹਿਲੀ ਵੱਡੀ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਸਟੇਜ ਤੋਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ...ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨੌਜਵਾਨਾਂ ਨੂੰ ਹੀ ਦੇਵਾਂਗੇ। ਪੰਜਾਬ ਵਿੱਚ ਵਾਹੀਯੋਗ ਜਮੀਨ ਕੇਵਲ ਪੰਜਾਬੀ ਹੀ ਖਰੀਦ ਸਕਣਗੇ। ਇਸ ਨੂੰ ਲੈ ਕੇ ਹੁਣ ਜਾਖੜ ਵੱਲੋਂ ਇਸ ਬਿਆਨ ਦੀ ਮੁਖ਼ਾਲਫਤ ਕੀਤੀ ਗਈ ਹੈ।

ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਆਪਣਾ ਤਰਕ ਰੱਖਦਿਆਂ ਕਿਹਾ, ਪੰਜਾਬ ਵਿੱਚ ਸਦੀਆਂ ਤੋਂ ਪ੍ਰਵਾਸ ਦਾ ਇੱਕ ਮਜ਼ਬੂਤ ​​ਸੱਭਿਆਚਾਰ ਰਿਹਾ ਹੈ। ਇੱਕ ਕਹਾਵਤ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਇੱਕ ਸਫਲ ਪੰਜਾਬੀ ਮਿਲੇਗਾ। ਇਸ ਲਈ ਮੈਨੂੰ ਹਮੇਸ਼ਾ ਅਜੀਬ ਲੱਗਦਾ ਹੈ ਜਦੋਂ ਸਿਆਸਤਦਾਨ ਇਸਦੇ ਉਲਟ ਗੱਲ ਕਰਦੇ ਹਨ।

ਜਾਖੜ ਨੇ ਕਿਹਾ ਕਿ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿੰਦੇ ਹੋਏ ਪੜ੍ਹਿਆ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਬਾਹਰੀ ਲੋਕਾਂ ਨੂੰ ਨੌਕਰੀਆਂ ਪ੍ਰਾਪਤ ਕਰਨ, ਪੰਜਾਬ ਵਿੱਚ ਜ਼ਮੀਨ ਖਰੀਦਣ ਆਦਿ 'ਤੇ ਪਾਬੰਦੀਆਂ ਲਗਾਉਣਗੇ। ਹੋਰ ਪਾਰਟੀਆਂ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ ਹਨ। 

ਇੱਕ ਪਾਸੇ, 'ਸਾਰੀਆਂ ਪਾਰਟੀਆਂ', 'ਬਾਹਰੋਂ' ਕਾਰੋਬਾਰਾਂ ਨੂੰ ਸਾਡੇ ਰਾਜ ਵਿੱਚ ਕੰਮ ਸਥਾਪਤ ਕਰਨ ਲਈ ਸੱਦਾ ਦੇਣ ਲਈ ਵਿਸ਼ਾਲ ਵਪਾਰਕ ਸੰਮੇਲਨ ਆਯੋਜਿਤ ਕਰਦੀਆਂ ਹਨ, ਅਸੀਂ ਉਨ੍ਹਾਂ ਨੂੰ ਵਿਸ਼ੇਸ਼ ਰਿਆਇਤਾਂ, ਜ਼ਮੀਨ ਆਦਿ ਦਿੰਦੇ ਹਾਂ, ਫਿਰ ਸਾਡੇ ਆਪਣੇ ਪੰਜਾਬੀ ਹਨ ਜੋ ਦੇਸ਼ ਅਤੇ ਦੁਨੀਆ ਭਰ ਵਿੱਚ ਕੰਮ ਕਰਦੇ ਹਨ ਤੇ ਕਾਰੋਬਾਰ ਚਲਾਉਂਦੇ ਹਨ। ਜਾਖੜ ਨੇ ਇਸ ਮੌਕੇ ਸਵਾਲ ਪੁੱਛਦਿਆਂ ਕਿਹਾ ਕਿ, ਕੀ ਹੋਵੇਗਾ ਜੇ ਹਰ ਕੋਈ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਦੇਵੇ? ਬਸ ਆਲਸੀ ਸੋਚ ਸ਼ਾਇਦ ਜਾਂ ਸਾਡੇ ਕੋਲ ਵਿਚਾਰ ਖਤਮ ਹੋ ਗਏ ਹਨ?

ਦੱਸ ਦਈਏ ਕਿ ਲੰਘੇ ਦਿਨ ਸੁਖਬੀਰ ਬਾਦਲ ਨੇ ਸਟੇਜ ਤੋਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ...ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨੌਜਵਾਨਾਂ ਨੂੰ ਹੀ ਦੇਵਾਂਗੇ। ਪੰਜਾਬ ਵਿੱਚ ਵਾਹੀਯੋਗ ਜਮੀਨ ਕੇਵਲ ਪੰਜਾਬੀ ਹੀ ਖਰੀਦ ਸਕਣਗੇ, ਕੋਈ ਬਾਹਰੀ ਨਹੀਂ। ਪੰਜਾਬ ਵਿੱਚੋਂ ਗੈਂਗਸਟਰ ਅਤੇ ਨਸ਼ਿਆਂ ਦਾ ਕਰਾਂਗੇ ਖ਼ਾਤਮਾ। ਜਿਹੜੇ ਕਿਸਾਨਾਂ ਕੋਲ ਕੋਈ ਟਿਊਬਵੈਲ ਕੁਨੈਕਸ਼ਨ ਨਹੀਂ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰ ਹੀ ਵਾਧੂ ਹਨ ਬੱਸ ਉਹ ਤਕੜੇ ਹੋ ਜਾਣ ਤਾਂ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਜਦੋਂ ਪੰਜਾਬੀਆਂ ਤੇ ਪੰਥ ਦੀ ਸਰਕਾਰ ਆਵੇਗੀ ਤਾਂ ਪੰਜਾਬ ਵਿੱਚ ਕੋਈ ਵੀ ਗੈਂਗਸਟਰ ਤੇ ਤਸਕਰ ਨਹੀਂ ਦਿਸੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ।