ਖਹਿਰਾ-ਮਜੀਠੀਆ ਬਾਰੇ ਸਦਨ 'ਚ ਹੋਵੇ ਚਰਚਾ: ਜਾਖੜ
ਏਬੀਪੀ ਸਾਂਝਾ | 27 Nov 2017 02:42 PM (IST)
ਚੰਡੀਗੜ੍ਹ: "ਵਿਧਾਨ ਸਭਾ 'ਚ ਨਸ਼ੇ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਚਰਚਾ ਕਿਉਂ ਨਹੀਂ ਮੰਗ ਰਹੀ? ਮੈਂ ਕਹਿਣਾ ਹਾਂ ਕਿ ਖਹਿਰਾ ਤੇ ਮਜੀਠੀਆ ਸਮੇਤ ਤਮਾਮ ਲੋਕਾਂ ਬਾਰੇ ਵਿਧਾਨ ਸਭਾ 'ਚ ਚਰਚਾ ਹੋਣੀ ਚਾਹੀਦੀ ਹੈ।" ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਖਾੜ ਨੇ 'ਏ.ਬੀ.ਪੀ. ਸਾਂਝਾ' ਨਾਲ ਵਿਸ਼ੇਸ਼ ਗੱਲਬਾਤ 'ਚ ਕਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਕਾਂਗਰਸ ਦੇ ਪੱਖ 'ਚ ਮਤਾ ਵੀ ਪਾਸ ਕਰਨਾ ਚਾਹੀਦਾ ਹੈ ਕਿ ਕਾਂਗਰਸ ਨੇ ਨਸ਼ਾ ਖ਼ਤਮ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਸ਼ੇ ਖਿਲਾਫ ਮੁੰਹਿਮ ਚਲਾਈ ਸੀ ਤੇ ਕਾਂਗਰਸ ਨੇ ਪੰਜਾਬ 'ਚੋਂ ਨਸ਼ਾ ਖ਼ਤਮ ਕੀਤਾ ਹੈ। ਜਾਖੜ ਨੇ ਕਿਹਾ ਕਿ ਲੋਕਤੰਤਰ 'ਚ ਬਹਿਸ ਬਹੁਤ ਅਹਿਮ ਹੈ ਤੇ ਮੈਂ ਇਸ ਦਾ ਹਮੇਸ਼ਾਂ ਮੁਦਾਈ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਪੀਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਬਹਿਸ ਲਈ ਸੈਸ਼ਨ ਹੋਰ ਵਧਾਉਣ। ਦੱਸਣਯੋਗ ਹੈ ਕਿ ਕਾਂਗਰਸ ਦੇ ਹੋਰ ਆਗੂ ਇਜਲਾਸ ਵਧਾਉਣ ਖ਼ਿਲਾਫ਼ ਬੋਲਦੇ ਰਹੇ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਨੇ ਕਾਨੂੰਨ ਵਿਵਸਥਾ ਲਈ ਵੀ ਵੱਡਾ ਕੰਮ ਕੀਤਾ ਹੈ ਤੇ ਜੋ ਅਕਾਲੀ ਦਲ ਭਾਜਪਾ ਤੋਂ ਗ੍ਰਿਫ਼ਤਾਰੀਆਂ ਨਹੀਂ ਹੋਈਆਂ ਉਹ ਅਸੀਂ ਕੀਤੀਆਂ ਹਨ।