Punjab News: ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਮੁੜ ਮੁੱਖ ਮੰਤਰੀ ਭਗਵੰਤ ਮਾਨ ਤੋਂ ਖੁੱਲ੍ਹੀ ਬਹਿਸ ਬਾਰੇ ਸਵਾਲ ਪੁੱਛਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚਐਸ ਫੂਲਕਾ, ਕੰਵਰ ਸੰਧੂ ਤੇ ਡਾ. ਧਰਮਵੀਰ ਗਾਂਧੀ ਦੇ ਨਾਵਾਂ 'ਤੇ ਕੀ ਇਤਰਾਜ ਹੈ? ਉਨ੍ਹਾਂ ਨੇ ਕਿਹਾ ਹੈ ਕਿ ਜੇ ਚਰਚਾ ਕਰਨੀ ਹੈ ਤਾਂ ਇਨ੍ਹਾਂ ਨੂੰ ਵੀ ਬੁਲਾ ਲਓ, ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।

ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ....ਪੰਜਾਬ ਮੰਗਦਾ ਜਵਾਬ ਵਿਚਾਰ ਹੋਵੇਗਾ ਜਾਂ ਵਿਵਾਦ ?            ਭਗਵੰਤ ਮਾਨ ਜੀ,   ਦਿਓ ਜਵਾਬ ਇਕ ਨਵੰਬਰ ਨੂੰ ਲੁਧਿਆਣਾ ਵਿੱਚ ਬਹਿਸ ਦੇ ਨਿਗਰਾਨ ਲਈ ਐਚ.ਐਸ ਫੂਲਕਾ, ਕੰਵਰ ਸੰਧੂ ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਵਾਂ ਤੇ ਇਤਰਾਜ ਕੀ ਹੈ ?ਜੇ ਚਰਚਾ ਕਰਨੀ ਹੈ ਤਾਂ ਇਨਾਂ ਨੂੰ ਵੀ ਬੁਲਾ ਲਓ,ਨਹੀਂ ਬਹਿਸ ਤਾਂ ਹੋ ਹੀ ਜਾਣੀ ਹੈ।#ਪੰਜਾਬਮੰਗਦਾਜਵਾਬ@BhagwantMann@BJP4Punjab