ਜਲੰਧਰ: ਪੰਜਾਬ ਦੇ ਵਧੇਰੇ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ ਜਿਸ ਲਈ ਉਹ ਗੈਰ ਮੁਮਕਿਨ ਤਰੀਕਾ ਅਪਨਾਉਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਦਾ ਖਾਮਿਆਜ਼ਾ ਵੀ ਕਈ ਵਾਰ ਨੌਜਵਾਨਾਂ ਨੂੰ ਭਰਨਾ ਪੈਂਦਾ ਹੈ ਪਰ ਫਿਰ ਵੀ ਕੋਈ ਸਬਕ ਨਹੀਂ ਸਿਖਦੇ ਤੇ ਮੁੜ ਤੋਂ ਖ਼ਤਰੇ ਲੈਣ ਨੂੰ ਤਿਆਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਦੇਸ਼ ਜਾਣ ਦੇ ਲਾਲਚ 'ਚ ਇੱਕ ਨੌਜਵਾਨ ਨੇ ਕਾਨਟ੍ਰੈਕਟ ਵਿਆਹ ਕਰਾਇਆ ਜੋ ਉਸ ਨੂੰ ਕਾਫ਼ੀ ਭਾਰੀ ਪਿਆ।
ਜੀ ਹਾਂ, ਕੈਨੇਡਾ ਜਾਣ ਲਈ ਨੌਜਵਾਨ ਨੇ ਕਾਨਟ੍ਰੈਕਟ ਮੈਰਿਜ ਕਰਵਾਈ, ਜਿਸ ਮਗਰੋਂ ਉਹ ਮੁਸੀਬਤ ਵਿੱਚ ਇੰਨਾ ਫਸ ਗਿਆ ਕਿ ਉਸ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੇ 25 ਲੱਖ ਰੁਪਏ ਦੇ ਕੇ ਲੜਕੀ ਨਾਲ ਕਾਨਟ੍ਰੈਕਟ ਵਿਆਹ ਕਰਵਾਇਆ ਸੀ। ਉਹ ਸਥਾਈ ਨਾਗਰਿਕਤਾ ਚਾਹੁੰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਲਈ 25 ਲੱਖ ਦੀ ਰਕਮ ਤੈਅ ਕੀਤੀ ਗਈ ਸੀ, ਪਰ ਜਿਵੇਂ ਹੀ ਲੜਕੀ ਕੈਨੇਡਾ ਪਹੁੰਚੀ ਤਾਂ ਉਸ ਨੇ ਹੋਰ 10 ਲੱਖ ਰੁਪਏ ਦੀ ਮੰਗ ਕੀਤੀ। ਇਸ ਨਾਲ ਨੌਜਵਾਨ ਨੂੰ ਵੱਡਾ ਸਦਮਾ ਪਹੁੰਚਿਆ ਤੇ ਇਸੇ ਦੁੱਖ ਵਿੱਚ ਉਹ ਮਾਨਸਿਕ ਪ੍ਰੇਸ਼ਾਨੀ ਵਿੱਚ ਪੈ ਗਿਆ। ਇਸ ਤੋਂ ਬਾਅਦ ਸਥਿਤੀ ਇੰਨੀ ਮਾੜੀ ਹੋ ਗਈ ਕਿ ਉਸ ਨੇ ਆਪਣੀ ਜਾਨ ਗੁਆ ਦਿੱਤੀ।
ਹੁਣ ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਤੇ ਉਸ ਦੇ ਪਿਤਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਕੈਨੇਡਾ ਜਾ ਕੇ ਉੱਥੇ ਸੈਟਲ ਹੋਣਾ ਚਾਹੁੰਦਾ ਸੀ।
ਇਸ ਤਰਤੀਬ ਵਿੱਚ ਉਹ ਦੋਸ਼ੀ ਲੜਕੀ ਤੇ ਉਸ ਦੇ ਪਰਿਵਾਰ ਨਾਲ ਸੰਪਰਕ ਵਿੱਚ ਆਇਆ। ਦੋਵਾਂ ਵਿਚ ਇਕਰਾਰਨਾਮਾ ਵਿਆਹ ਹੋਇਆ ਸੀ ਤੇ 25 ਲੱਖ ਰੁਪਏ ਦੀ ਗੱਲ ਵੀ ਤੈਅ ਹੋਈ ਸੀ। ਦੋਵਾਂ ਧਿਰਾਂ ਨੇ ਵੀ ਇਸ ‘ਤੇ ਦਸਤਖਤ ਕੀਤੇ ਸੀ। ਇਸ ਦੌਰਾਨ ਲੜਕੀ ਕੈਨੇਡਾ ਚਲੀ ਗਈ, ਪਰ ਉੱਥੇ ਜਾਣ ਤੋਂ ਬਾਅਦ ਉਸਨੇ ਲੜਕੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ।
ਇਸ ਦੇ ਨਾਲ ਹੀ ਉਸਨੇ ਹੋਰ ਰਿਸ਼ਤੇਦਾਰਾਂ ਰਾਹੀਂ 10 ਲੱਖ ਹੋਰ ਪੈਸੇ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਕਾਰਨ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਉਨ੍ਹਾਂ ਮੁਤਾਬਕ ਮ੍ਰਿਤਕ ਆਪਣੇ ਨਾਲ ਹੋਏ ਇਸ ਧੋਖੇ ਕਾਰਨ ਡੂੰਘੇ ਸਦਮੇ ਵਿੱਚ ਸੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Reaction on School Closed in Punjab: ਸਕੂਲ ਬੰਦ ਦੇ ਫੈਸਲੇ ਖਿਲਾਫ 'ਬਗਾਵਤ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904