ਜਲੰਧਰ: ਸਥਾਨਕ ਲੱਧੋਵਾਲ ਰੋਡ ’ਤੇ ਦੁਕਾਨ ਵਿੱਚ ਬੈਠੋ ਦੋ ਭਰਾਵਾਂ ’ਤੇ ਫਾਇਰਿੰਗ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਇੱਕ ਭਰਾ ਨੂੰ ਗੋਲ਼ੀ ਮਾਰੀ ਜਦਕਿ ਦੂਜੇ ਉੱਤੇ ਦਾਤਰ ਨਾਲ ਵਾਰ ਕੀਤੇ। ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਰਿੰਕੂ ਤੇ ਬੱਬੂ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕਰੀਬ 7-8 ਨੌਜਵਾਨ ਮੋਟਰਸਾਈਕਲਾਂ ’ਤੇ ਆਏ ਅਤੇ ਉਕਤ ਦੋਵਾਂ ਭਰਾਵਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚੋਂ ਦੋਵੇਂ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਹਥਿਆਰਾਂ ਨਾਲ ਲੈਸ ਸੀ। ਰਿੰਕੂ ਤੇ ਬੱਬੂ ਖੇਤੀਬਾੜੀ ਦੇ ਸਾਮਾਨ ਦੀ ਦੁਕਾਨ ’ਤੇ ਬੈਠੇ ਸੀ। ਲੱਧੋਵਾਲ ਰੋਡ ਸ਼ਹਿਰ ਦਾ ਕਾਫੀ ਭੀੜ-ਭਾੜ ਵਾਲਾ ਇਲਾਕਾ ਹੈ।