Jalandhar News: ਪੰਜਾਬ ਸਰਕਾਰ ਦੀਆਂ ਹਦਾਇਤਾਂ ਮਗਰੋਂ ਨਾਜਾਇਜ਼ ਕਾਲੋਨੀਆਂ ਉੱਪਰ ਸ਼ਿਕੰਜਾ ਕੱਸਿਆ ਜਾਣ ਲੱਗਾ ਹੈ। ਜਲੰਧਰ ਨਗਰ ਨਿਗਮ ਦੀ ਟੀਮ ਨੇ ਮੰਗਲਵਾਰ ਸਵੇਰੇ ਸੂਫੀ ਪਿੰਡ ਵਿੱਚ ਬਣ ਰਹੀ ਨਾਜਾਇਜ਼ ਕਾਲੋਨੀ ’ਤੇ ਜੇਸੀਬੀ ਚਲਾ ਦਿੱਤੀ। ਕਾਰਪੋਰੇਸ਼ਨ ਦੀ ਬਿਲਡਿੰਗ ਬ੍ਰਾਂਚ ਦੇ ਐਮਟੀਪੀ ਤੇ ਏਟੀਪੀ ਨੇ ਖ਼ੁਦ ਖੜ੍ਹੇ ਹੋ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਬਣਾਏ ਜਾ ਰਹੇ ਮਕਾਨਾਂ ਨੂੰ ਢਹਾ ਦਿੱਤਾ। 



ਬੁਲਡੋਜ਼ਰ ਨੇ ਪਲਾਂ ਵਿੱਚ ਹੀ ਇਸ ਕਲੋਨੀ ਵਿੱਚ ਬਣ ਰਹੀਆਂ ਸੜਕਾਂ ਤੇ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਵੀ ਤੋੜ ਦਿੱਤੀਆਂ ਗਈਆਂ। ਟਾਊਨ ਪਲ਼ੈਨਰ ਨੇ ਦੱਸਿਆ ਕਿ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਉੱਥੇ ਕੰਮ ਚੱਲ ਰਿਹਾ ਸੀ। ਨਿਗਮ ਕਮਿਸ਼ਨਰ ਵੱਲੋਂ ਕਲੋਨੀ ਦੇ ਮਾਲਕ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਨੇ ਸੂਫੀ ਪਿੰਡ ਵਿੱਚ ਕਾਰਵਾਈ ਕੀਤੀ ਗਈ ਹੈ। 


ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਨੇ ਬਿਲਡਰ ਨੂੰ ਕਲੋਨੀ ਦਾ ਕੰਮ ਬੰਦ ਕਰਨ ਲਈ ਕਿਹਾ ਗਿਆ। ਮਾਲਕ ਨੇ ਕੰਮ ਬੰਦ ਨਹੀਂ ਕੀਤਾ ਤੇ ਉਸਾਰੀ ਜਾਰੀ ਰੱਖੀ। ਕਲੋਨੀ ਵਿੱਚ ਸੜਕਾਂ, ਸੀਵਰੇਜ, ਸਭ ਕੁਝ ਪੁੱਟਿਆ ਗਿਆ, ਸੂਫੀ ਪਿੰਡ ਵਿੱਚ ਬਣ ਰਹੀ ਕਲੋਨੀ ਵਿੱਚ ਸੀਵਰੇਜ ਪਾਣੀ ਦੀ ਸਪਲਾਈ ਪਾ ਦਿੱਤੀ ਗਈ ਅਤੇ ਸੜਕਾਂ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਲੋਨੀ ਵਿੱਚ ਕੁਝ ਇਮਾਰਤਾਂ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਸੀ।


ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਸ਼ੀਨਾਂ ਨਾਲ ਸਾਰੀਆਂ ਸੜਕਾਂ ਤੇ ਸੀਵਰੇਜ ਦੇ ਪਾਣੀ ਦੀ ਸਪਲਾਈ ਨੂੰ ਪੁੱਟਿਆ। ਸੀਵਰੇਜ ਲਈ ਬਣਾਈਆਂ ਗਟਰ ਦੀਆਂ ਪਾਈਪਾਂ ਵੀ ਭੰਨ ਦਿੱਤੀਆਂ ਗਈਆਂ। ਏਟੀਪੀ ਸੁਖਦੇਵ ਵਿਸ਼ਸ਼ਿਟ ਨੇ ਦੱਸਿਆ ਕਿ ਉਨ੍ਹਾਂ ਨੂੰ ਨਗਰ ਨਿਗਮ ਕਮਿਸ਼ਨਰ ਤੋਂ ਨਾਜਾਇਜ਼ ਕਲੋਨੀ ’ਤੇ ਕਾਰਵਾਈ ਕਰਨ ਦੇ ਆਦੇਸ਼ ਮਿਲੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।