ਜਲੰਧਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ  ਹੁਣ ਹਰੇਕ ਜ਼ਿਲ੍ਹੇ ਦੇ ਐਸਐਸਪੀ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ 'ਤੇ ਕਾਰਵਾਈ ਕਰਦਿਆਂ ਜਲੰਧਰ ਦੇ ਐਸਐਸਪੀ ਸਵਪਨ ਸ਼ਰਮਾ ਵੱਲੋਂ ਸਖ਼ਤੀ ਨਾਲ ਕਦਮ ਚੁੱਕਿਆ ਗਿਆ ਹੈ। ਇਸ ਦੌਰਾਨ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਭਿੰਦਾ ਨਿਹਾਲੂਵਾਲਾ ਗੈਂਗ ਦੇ 19 ਮੈਂਬਰਾਂ ਜਿਨ੍ਹਾਂ ਵਿੱਚੋਂ 13 ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਪਾਸੋਂ 11 ਹਥਿਆਰ 2 ਗੱਡੀਆਂ ਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।



ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸਾਂ ਪਲਵਿੰਦਰ ਸਿੰਘ ਉਰਫ ਭਿੰਦਾ ਨਿਹਾਲੂਵਾਲੀਆ ਗੈਂਗ ਦੇ 19 ਮੈਂਬਰ ਜਿਨ੍ਹਾਂ ਵਿੱਚ 13 ਸ਼ੂਟਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ 32 ਬੋਰ, 3 ਪਿਸਟਲ 315 ਬੋਰ, 1 ਬੰਦੂਕ, 315 ਕੌਰ, 1 ਬੰਦੂਕ 12 ਬੋਰ ਹਥਿਆਰ ਸਮੇਤ 12 ਵਾਹਨ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਰਕਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਆਈਪੀਐਸ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ। ਸ਼ੂਟਰਾਂ ਖਿਲਾਫ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਤਰਨ ਤਾਰਨ ਤੇ ਬਠਿੰਡਾ ਵਿੱਚ 24 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।

ਪਿਛਲੇ ਤਿੰਨ ਹਫਤਿਆਂ ਦੇ ਚਲਾਏ ਆਪਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪਲਵਿੰਦਰ ਸਿੰਘ ਉਰਫ ਪਿੰਦਾ ਨਿਹਾਲੂਵਾਲੀਆ ਗੈਂਗ ਨਾਲ ਜੁੜੇ ਇਕ ਫਿਰੋਤੀ ਤੇ ਹਥਿਆਰਾਂ ਦੀ ਤਸਕਰੀ ਦੇ ਰੈਕਟ ਦਾ ਸਫਲਤਾਪੂਰਵਕ ਪਰਦਾਫਾਸ਼ ਕਰਕੇ ਗਿਰੋਹ ਦੇ ਸਾਰੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਸਿਖਲਾਈ ਪ੍ਰਾਪਤ ਤੇ ਸ਼ੂਟਰ ਹਨ ਅਤੇ 6 ਵਿਅਕਤੀ ਪਨਾਹ ਦੇਣ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਹਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਗੈਂਗਸਟਰ ਵਿਕੀ ਗੌਂਡਰ ਦਾ ਕਰੀਬੀ ਸਾਖੀ ਪਲਵਿੰਦਰ ਸਿੰਘ ਉਰਫ ਪਿੰਦਾ ਨਿਹਾਲੂਵਾਲੀਆ ਜਿਸਦੀ ਨਾਭਾ ਜੇਲ੍ਹ ਬ੍ਰੇਕ ਵਿਚ ਵੀ ਭੂਮਿਕਾ ਸਾਹਮਣੇ ਆਈ ਸੀ। ਜੋ ਹੁਣ ਇਸ ਗੈਂਗ ਦਾ ਕਿੰਨ-ਭਿੰਨ ਹੈ। ਇਸ ਗੈਂਗ ਦਾ ਇਕ ਸਾਥੀ ਪਰਮਜੀਤ ਉਰਫ ਪੰਮਾ ਵਾਸੀ ਸ਼ਾਹਕੋਟ ਜੋ ਕਿ ਹੁਣ ਗਰੀਸ ਵਿੱਚ ਰਹਿ ਰਿਹਾ ਹੈ ਉਹ ਗੈਂਗ ਨੂੰ ਸੰਭਾਲ ਰਿਹਾ ਹੈ।

ਪਰਮਜੀਤ ਉਰਫ ਪੰਮਾ ਗਿਰੋਹ ਨੂੰ ਫਾਇਨਾਸ ਕਰਦਾ ਹੈ ਅਤੇ ਅਮਰਜੀਤ ਉਰਫ ਅਮਰ ਨੂੰ ਹਵਾਲੇ ਰਾਹੀਂ ਵਿਦੇਸ਼ੀ ਕਰਸੀ ਭੇਜਦਾ ਸੀ ਜੋ ਅੱਗ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ। ਇਹ ਗਰੋਹ ਪਿਛਲੇ 6 ਸਾਲਾਂ ਤੋਂ ਸਰਗਰਮ ਹੈ। ਮੱਧਪ੍ਰਦੇਸ਼ ਤੋਂ ਸੰਗਠਿਤ ਜਬਰੀ ਵਸੂਲੀ, ਹਾਈਵੇਅ ਡਕੈਤੀ, ਧ੍ਰੂਅ ਮਾਫੀਆ ਤੇ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਹੈ।

ਇਸ ਗਰੋਹ ਦੀ ਗ੍ਰਿਫਤਾਰੀ ਨਾਲ ਪੁਲਿਸ ਜਲੰਧਰ ਅਤੇ ਬਠਿੰਡਾ ਵਿਚ ਕਤਲ, ਜਬਰੀ ਵਸੂਲੀ, ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਅੰਨੇ ਕੇਸਾਂ ਨੂੰ ਸੁਲਝਾਉਣ ਵਿੱਚ ਵੀ ਕਾਮਯਾਬ ਹੋਈ ਹੈ। ਗਿਰੋਹ ਦੇ ਕੁੱਲ 19 ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਹਨਾਂ ਵਿੱਚੋਂ 12 ਵਿਅਕਤੀ ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਹਨ।