ਜਲੰਧਰ: ਪਿੰਡ ਖਯਾਲੀਪੁਰ ਵਿੱਚ ਅੱਜ ਦਰਦਨਾਕ ਹਾਦਸਾ ਵਾਪਰਿਆ। ਟਰਾਲੇ ਵਿੱਚ ਅੱਗ ਲੱਗਣ ਕਰਕੇ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਵਿੱਚ ਅੱਗ ਬਿਜਲੀ ਦੀ ਤਾਰ ਕਰਕੇ ਲੱਗੀ। ਡਰਾਈਵਰ ਦੀ ਅਜੇ ਪਛਾਣ ਨਹੀਂ ਹੋ ਸਕੀ।

ਟਰਾਲੇ ਦਾ ਡਰਾਈਵਰ ਰਾਜਸਥਾਨ 'ਚੋਂ ਸੀਮੈਂਟ ਲੈ ਕੇ ਆ ਰਿਹਾ ਸੀ। ਪਿੰਡ 'ਚ ਬਿਜਲੀ ਦੀ ਤਾਰ ਨੀਵੀਂ ਸੀ, ਜਿਸ ਨਾਲ ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਡਰਾਈਵਰ ਦੀ ਸੜ ਕੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ।