ਚੰਡੀਗੜ੍ਹ: ਕੋਰੋਨਾ ਮਹਾਮਾਰੀ ਕਾਰਨ ਡੇਢ ਸਾਲ ਤੋਂ ਬੰਦ ਪਿਆ ਇਤਿਹਾਸਕ ਸਮਾਰਕ ਜਲ੍ਹਿਆਂਵਾਲਾ ਬਾਗ ਹੁਣ ਖੁੱਲ੍ਹਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 28 ਅਗਸਤ ਨੂੰ ਇਸ ਦਾ ਹਕੀਕੀ ਤੌਰ ’ਤੇ (ਵਰਚੁਅਲੀ) ਉਦਘਾਟਨ ਕਰਨਗੇ। 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਕਤਲੇਆਮ ਕੀਤਾ ਸੀ। ਇਸ ਕਤਲੇਆਮ ਨੂੰ 102 ਸਾਲ ਹੋ ਗਏ ਹਨ। ਬ੍ਰਿਟਿਸ਼ ਸਰਕਾਰ ਨੇ ਕਤਲੇਆਮ ਦੇ 100 ਸਾਲਾਂ ਬਾਅਦ ਡੂੰਘਾ ਅਫਸੋਸ ਵੀ ਪ੍ਰਗਟਾਇਆ ਸੀ।
ਇਸ ਵਹਿਸ਼ੀਆਨਾ ਘਟਨਾ ਦੇ ਜ਼ਖ਼ਮ ਇੰਨੇ ਡੂੰਘੇ ਹਨ ਕਿ ਅੱਜ ਵੀ ਜਲ੍ਹਿਆਂਵਾਲਾ ਬਾਗ ਦੀ ਕੰਧ ਉੱਤੇ ਮੌਜੂਦ ਹਨ, ਜਿਨ੍ਹਾਂ ਨੂੰ ਲੋਕ ਦੇਖਣ ਆਉਂਦੇ ਹਨ। ਇਸ ਲਈ ਹੁਣ ਜਲ੍ਹਿਆਂਵਾਲਾ ਬਾਗ ਟੂਰਿਸਟ ਸਥਾਨ ਵੀ ਹੈ। ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਦੀ ਲਾਗਤ ਨਾਲ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਹਾਲਾਂਕਿ ਨਵੀਨੀਕਰਨ ਦਾ ਕੰਮ ਪਿਛਲੇ ਸਾਲ ਪੂਰਾ ਹੋਣਾ ਸੀ, ਪਰ ਕੋਰੋਨਾ ਕਾਰਨ ਇਸ ਵਿੱਚ ਦੇਰੀ ਹੋ ਗਈ। ਹੁਣ ਤਕਰੀਬਨ ਡੇਢ ਸਾਲ ਬਾਅਦ, ਇਸ ਦੇ ਦਰ ਮੁੜ ਖੁੱਲ੍ਹਣ ਜਾ ਰਹੇ ਹਨ, ਉਹ ਵੀ ਤਬਦੀਲੀਆਂ ਦੇ ਨਾਲ ਇੱਕ ਨਵੇਂ ਰੂਪ ਵਿੱਚ।
ਜਲਿਆਂਵਾਲਾ ਬਾਗ, ਜੋ ਪਹਿਲਾਂ ਸ਼ਾਮ 5 ਵਜੇ ਬੰਦ ਹੋ ਜਾਇਆ ਕਰਦਾ ਸੀ, ਹੁਣ ਦੇਰ ਸ਼ਾਮ ਤੱਕ ਖੁੱਲ੍ਹਾ ਰਿਹਾ ਕਰੇਗਾ। ਇਥੇ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਜਾਵੇਗਾ। ਇੱਕ ਵਾਰ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਇੱਕ ਲਾਈਟ ਐਂਡ ਸ਼ੋਅ ਵੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਸਫਲ ਨਹੀਂ ਹੋ ਸਕਿਆ। ਹੁਣ ਇੱਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਜਲਿਆਂਵਾਲਾ ਬਾਗ ਵਿੱਚ ਬਣੀ ਗੈਲਰੀ ਵਿੱਚ ਬੈਠੇ ਲਗਭਗ 80 ਲੋਕ ਦੇਖ ਸਕਿਆ ਕਰਨਗੇ।
ਹੁਣ ਜਦੋਂ ਵੀ ਸੈਲਾਨੀ ਜਲ੍ਹਿਆਂਵਾਲਾ ਬਾਗ ਆਉਂਦੇ ਹਨ, ਤਾਂ ਉਨ੍ਹਾਂ ਦਾ ਸਭ ਤੋਂ ਪਹਿਲਾ ਧਿਆਨ ਪ੍ਰਵੇਸ਼ ਦੁਆਰ ਵੱਲ ਹੁੰਦਾ ਹੈ। ਇਹ ਉਹ ਤੰਗ ਸੜਕ ਹੈ ਜਿੱਥੋਂ ਜਨਰਲ ਡਾਇਰ ਨੇ ਫੌਜ ਨੂੰ ਅੰਦਰ ਜਾਣ ਲਈ ਕਿਹਾ ਸੀ। ਇੱਥੇ ਹੁਣ ਸੋਹਣੇ ਹੱਸਦੇ ਅਤੇ ਖੇਡਦੇ ਲੋਕ ਦਿਖਾਏ ਗਏ ਹਨ। ਇਹ ਦਰਵਾਜ਼ਾ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਹੈ ਜੋ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਆਪਣੇ ਪਰਿਵਾਰਾਂ ਨਾਲ ਹੱਸਦੇ ਹੋਏ ਜਲਿਆਂਵਾਲਾ ਬਾਗ ਪਹੁੰਚੇ ਸਨ।
ਇਹ ਵੀ ਪੜ੍ਹੋ: Shikhar Sammelan: ਮੋਦੀ ਸਰਕਾਰ ਅਫ਼ਗ਼ਾਨਿਸਤਾਨ ’ਚ ਆਪਣੇ ਹਥਿਆਰ ਵੀ ਛੱਡ ਆਈ, ਓਵੈਸੀ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin