Chandigarh mayor election: ਚੰਡੀਗੜ੍ਹ ਵਿੱਚ ਮੇਅਰ ਦੀ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਭਖੀ ਹੋਈ ਹੈ ਅਤੇ ਤਿੰਨੋਂ ਪਾਰਟੀਆਂ ਵੱਲੋਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਅਰ ਉਨ੍ਹਾਂ ਦੀ ਹੀ ਪਾਰਟੀ ਦਾ ਹੋਵੇ। ਪਰ ਇਸੇ ਦੌਰਾਨ ਮੰਗਲਵਾਰ ਨੂੰ ਕਾਂਗਰਸ ਦੇ ਮੇਅਰ ਅਹੁਦੇ ਦੇ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਲੈ ਕੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰ ਆਪਸ ਵਿੱਚ ਲੜਦੇ ਨਜ਼ਰ ਆਏ।


ਵੱਡੀ ਗਿਣਤੀ 'ਚ ਤਿੰਨੋਂ ਪਾਰਟੀਆਂ ਦੇ ਵਰਕਰ ਨਗਰ ਨਿਗਮ ਦਫ਼ਤਰ ਪਹੁੰਚ ਗਏ ਅਤੇ ਅਚਾਨਕ ਇੰਨੀ ਵੱਡੀ ਭੀੜ ਨੂੰ ਦੇਖਦਿਆਂ ਪੁਲਿਸ ਫੋਰਸ ਨੂੰ ਮੌਕੇ 'ਤੇ ਪਹੁੰਚਣਾ ਪਿਆ। ਡੀ.ਸੀ.ਪੀ ਸੈਂਟਰਲ ਗੁਰਮੁੱਖ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ, ਜਦਕਿ ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਅਤੇ ਭਾਜਪਾ ਦੇ ਉਪ ਪ੍ਰਧਾਨ ਦੇਵੇਂਦਰ ਬਬਲਾ ਸਮੇਤ ਕਈ ਵਰਕਰ ਮੌਕੇ 'ਤੇ ਪਹੁੰਚੇ। 


ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ.ਐਸ.ਐਸ.ਆਹਲੂਵਾਲੀਆ, ਸਾਬਕਾ ਪ੍ਰਧਾਨ ਪ੍ਰੇਮ ਗਰਗ ਅਤੇ ਵਰਕਰ ਵੀ ਮੌਕੇ 'ਤੇ ਪਹੁੰਚ ਗਏ, ਜਿੱਥੇ ਜਸਬੀਰ ਸਿੰਘ ਬੰਟੀ ਨੂੰ ਲੈ ਕੇ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਜਿੱਥੇ ਭਾਜਪਾ ਆਗੂ ਦਵਿੰਦਰ ਬਬਲਾ ਨੇ ਦੋਸ਼ ਲਾਇਆ ਕਿ ਜਸਬੀਰ ਸਿੰਘ ਬੰਟੀ ਨੂੰ ਅਗਵਾ ਕਰ ਲਿਆ ਗਿਆ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦਾ ਫੋਨ ਆਇਆ ਸੀ ਅਤੇ ਉਹ ਬੰਟੀ ਨੂੰ ਛੁਡਾਉਣ ਅਤੇ ਉਨ੍ਹਾਂ ਦੇ ਪਿਤਾ ਦੀ ਮਦਦ ਲਈ ਇੱਥੇ ਆਏ ਹਨ।


ਇਹ ਵੀ ਪੜ੍ਹੋ: Punjab Politics: ਪੰਜਾਬ ਬਚਾਓ ਯਾਤਰਾ ਕੱਢਣ ਤੋਂ ਪਹਿਲਾਂ ਅਕਾਲੀ ਆਪਣੇ ਆਪ ਨੂੰ ਬਚਾਉਣ-ਸਿੱਧੂ


ਕਰੀਬ 2 ਘੰਟੇ ਤੱਕ ਨਗਰ ਨਿਗਮ ਦਫਤਰ 'ਚ ਹੰਗਾਮਾ ਹੁੰਦਾ ਰਿਹਾ ਕਿ ਆਖਿਰ ਉਹ ਬੰਟੀ ਨੂੰ ਫੜਨਗੇ ਜਾਂ ਨਹੀਂ ਪਰ ਇਸ ਦੌਰਾਨ ਭੀੜ ਇੰਨੀ ਬੇਕਾਬੂ ਹੋ ਗਈ ਕਿ ਪੁਲਿਸ ਫੋਰਸ ਨੂੰ ਮੌਕੇ 'ਤੇ ਆਉਣਾ ਪਿਆਅਤੇ ਡੀ.ਐਸ.ਪੀ ਗੁਰਮੁੱਖ ਸਿੰਘ ਨੇ ਖੁਦ ਮੌਕੇ 'ਤੇ ਪਹੁੰਚ ਕੇ ਫੋਰਸ ਨਾਲ ਸਥਿਤੀ ਨੂੰ ਸੰਭਾਲਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਇਸ ਝੜਪ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। 


ਦੱਸ ਦਈਏ ਕਿ 18 ਜਨਵਰੀ ਨੂੰ ਮੇਅਰ ਦੀ ਚੋਣ ਹੈ ਅਤੇ ਇਸ ਸਬੰਧੀ ਹਰ ਰੋਜ਼ ਕੋਈ ਨਾ ਕੋਈ ਬ੍ਰੇਕਿੰਗ ਨਿਊਜ਼ ਸੁਣਨ ਨੂੰ ਮਿਲ ਰਹੀ ਹੈ ਅਤੇ ਹੁਣ ਹਰ ਕਿਸੇ ਦੀਆਂ ਨਜ਼ਰਾਂ ਜਸਬੀਰ ਸਿੰਘ ਬੰਟੀ 'ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਬੰਟੀ ਕਿਸ ਦੇ ਨਾਲ ਜਾਂਦੇ ਹਨ।


ਇਹ ਵੀ ਪੜ੍ਹੋ: Punjab News: NSQF ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼, ਜਾਣੋ ਕਿਵੇਂ ਕਰੇਗੀ ਕੰਮ