Kangana Controversy: ਕੰਗਨਾ ਰਣੌਤ ਵਿੱਚ ਵੇਲੇ ਬੁਰੀ ਤਰ੍ਹਾਂ ਨਾਲ ਵਿਵਾਦਾਂ ਵਿੱਚ ਘਿਰੀ ਹੋਈ ਹੈ, ਚਾਹੇ ਉਹ ਫਿਲਮ ਐਮਰਜੈਂਸ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਦਿਖਾਉਣਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਹੋਣ ਦਾ ਵਿਵਾਦਤ ਬਿਆਨ ਹੋਵੇ। ਇਸ ਨੂੰ ਲੈ ਕੇ ਐਸਜੀਪੀਸੀ ਪਹਿਲਾਂ ਹੀ ਆਪਣਾ ਰੁਖ਼ ਤੈਅ ਕਰ ਚੁੱਕੀ ਹੈ ਤੇ ਹੁਣ ਜਥੇਦਾਰ ਵੱਲੋਂ ਵੀ ਇਸ ਦੀ ਨਿਖੇਧੀ ਕੀਤੀ ਗਈ ਹੈ।


ਜਥੇਦਾਰ ਨੇ ਕਿਹਾ ਕਿ, ਭਾਰਤ ਵਿੱਚ ਸਰਕਾਰੀ ਸਰਪਸ੍ਰਤੀ ਤਹਿਤ ਸਿੱਖਾਂ ਖ਼ਿਲਾਫ਼ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਸਿੱਖਾਂ ਨੂੰ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਯੋਧਿਆ ਨੂੰ ਅਪਮਾਣਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ  ਇਹ ਫ਼ਿਲਮ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਇਸ ਫਿਲਮ ਨੂੰ ਬੈਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ ਜੇ ਇਸ ਨਾਲ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਅਕਾਦਾਕਾ, ਫਿਲਮ ਨਿਰਮਾਤਾ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।


ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਗਨਾ ਸਿੱਖਾਂ ਦੇ ਖ਼ਿਲਾਫ਼ ਨਫਤਰ ਦਾ ਬਿਰਤਾਤ ਸਿਰਜਣ ਦਾ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਪੰਜਾਬ ਤੇ ਹਿਮਾਲਚ ਪ੍ਰਦੇਸ਼ ਦੇ ਲੋਕਾਂ ਵਿਚਾਲੇ ਨਫ਼ਰਤ ਫੈਲਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਟੂਲ ਕਿੱਟ ਵਜੋਂ ਕੰਮ ਕਰ ਰਹੀ ਹੈ। 


ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਨਾ ਬਾਬਤ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹਨ। ਦੱਸ ਦਈਏ ਕਿ  ਹਰਿਆਣਾ ਵਿੱਚ ਪਹੁੰਚ ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਸੀ ਕਿ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ, ਉਸ ਨੂੰ ਪੁੱਛੋ ਕਿ ਬਲਾਤਾਕਰ ਕਿਵੇਂ ਹੁੰਦਾ ਹੈ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।