ਅਸ਼ਰਫ ਢੁੱਡੀ


ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਜਿਸ ਵਿੱਚ ਹਰ ਵਰਗ ਕਿਸੇ ਨਾ ਕਿਸੇ ਰੂਪ ਵਿੱਚ ਸਾਥ ਦੇ ਰਿਹਾ ਹੈ। ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੀ ਸੇਵਾ 'ਚ ਯੋਗਦਾਨ ਪਾਇਆ ਜਾ ਰਿਹਾ। ਦਿੱਲੀ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵਿਸ਼ੇਸ਼ ਤੌਰ 'ਤੇ ਖਾਣ ਪੀਣ ਦੇ ਸਾਮਾਨ ਦੇ ਟਰੱਕ ਰਵਾਨਾ ਕੀਤੇ ਗਏ।



ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਕਾਰ ਸੇਵਾ ਡੇਰੇ ਵੱਲੋਂ ਕਿਸਾਨੀ ਸੰਘਰਸ਼ 'ਚ ਸ਼ਾਮਲ ਲੋਕਾਂ ਲਈ ਨਮਕੀਨ ਮੱਠੀਆ ਤੇ ਹੋਰ ਖਾਣ ਪੀਣ ਦੇ ਸਮਾਨ ਦੇ ਸੱਤ ਟਰੱਕ ਰਵਾਨਾ ਕੀਤੇ ਗਏ। ਇਹ ਟਰੱਕ ਰਵਾਨਾ ਕਰਦਿਆਂ ਕਾਰ ਸੇਵਾ ਦੇ ਸੇਵਾਦਾਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਜੋ ਵੀ ਕਿਸਾਨਾਂ ਨੂੰ ਲੋੜ ਹੋਵੇਗੀ, ਉਸ ਤਰਾਂ ਦਾ ਯੋਗਦਾਨ ਹੀ ਕਾਰ ਸੇਵਾ ਵੱਲੋਂ ਪਾਇਆ ਜਾਵੇਗਾ। ਇਹ ਸਾਰਾ ਸਮਾਨ ਸੰਗਤ ਵੱਲੋਂ ਡੇਰੇ 'ਚ ਖੁਦ ਤਿਆਰ ਕਰ ਪੈਕ ਕੀਤਾ ਗਿਆ ਹੈ।


ਪੈਟਰੋਲ ਪੰਪ ਮਾਲਕ ਵੱਲੋਂ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ


Farmers Protest: ਦਿੱਲੀ ਬਾਰਡਰ 'ਤੇ ਖੁਫੀਆ ਏਜੰਸੀਆਂ ਸਰਗਰਮ, ਕਿਸਾਨ ਅੰਦੋਲਨ 'ਤੇ ਰੱਖ ਰਹੀਆਂ ਤਿੱਖੀ ਨਜ਼ਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ