Punjab news: ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਪਰਿਵਾਰ ਐਨਕਾਊਂਟਰ ਮਾਮਲੇ 'ਚ ਮੀਡੀਆ ਸਾਹਮਣੇ ਆਇਆ ਹੈ। ਕਾਲਾ ਧਨੌਲਾ ਦੀ ਪਤਨੀ ਨੇ ਸਰਕਾਰ ਉੱਤੇ ਪੁਲਿਸ 'ਤੇ ਝੂਠਾ ਮੁਕਾਬਲਾ ਕਰਨ ਦੇ ਇਲਜ਼ਾਮ ਲਾਏ ਹਨ।


ਇਸ ਐਨਕਾਊਂਟਰ ਪਿੱਛੇ ਕਾਂਗਰਸ ਪੰਜਾਬ ਦਾ ਹੱਥ ਹੈ। ਪਰਿਵਾਰ ਦੇ ਮੈਂਬਰਾਂ ਨੇ ਲਾਏ ਗੰਭੀਰ ਦੋਸ਼ ਪ੍ਰਧਾਨ ਰਾਜਾ ਵੜਿੰਗ ਨਾਲ ਸਬੰਧਤ ਤਾਰ ਅਤੇ ਇਨਸਾਫ਼ ਲਈ ਹਾਈ ਕੋਰਟ ਜਾਣਗੇ ਅਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।


ਉਕਤ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ ਨੇ ਇਸ ਐਨਕਾਊਂਟਰ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਹਾਈਕੋਰਟ ਲੈ ਕੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵੀ ਕਾਲਾ ਧਨੌਲਾ ਮੁਕਾਬਲੇ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।


ਗੈਂਗਸਟਰ ਕਾਲਾ ਧਨੌਲਾ ਦਾ ਅੰਤਿਮ ਸੰਸਕਾਰ ਅੱਜ ਜੱਦੀ ਪਿੰਡ ਧਨੌਲਾ ਵਿਖੇ ਕੀਤਾ ਗਿਆ, ਉਸ ਦੀ ਧੀ ਨੇ ਚਿੰਤਾ ਨੂੰ ਅਗਨਭੇਂਟ ਕੀਤਾ, ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।


ਇਹ ਵੀ ਪੜ੍ਹੋ: Action Against Corruption: 3,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਕਾਂਸਟੇਬਲ ਵਿਜੀਲੈਂਸ ਵੱਲੋਂ ਕਾਬੂ


ਦੱਸ ਦਈਏ ਬਰਨਾਲਾ ਕਸਬਾ ਧਨੌਲਾ ਦੇ ਮਸ਼ਹੂਰ ਗੈਂਗਸਟਰ ਹਿਸਟਰੀਸ਼ੀਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ, ਜਿਸ ਦੇ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਅਨੁਸਾਰ 67 ਦੇ ਕਰੀਬ ਕੇਸ ਦਰਜ ਹਨ।


ਉਸ ਦਾ ਏ.ਜੀ.ਟੀ.ਐਫ. ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਸ਼ਾਮ ਕਰੀਬ 5:00 ਵਜੇ ਬਰਨਾਲਾ ਦੇ ਪਿੰਡ ਬਰਵਾਰ ਕੋਲ ਇੱਕ ਨਿੱਜੀ ਫਾਰਮ ਹਾਊਸ ਵਿੱਚ ਐਨਕਾਊਂਟਰ ਕੀਤਾ, ਜਿਸ ਨੂੰ ਲੈ ਕੇ ਹੁਣ ਗੈਂਗਸਟਰ ਕਾਲਾ ਧਨੌਲਾ ਦੇ ਪਰਿਵਾਰਕ ਮੈਂਬਰ ਮੀਡੀਆ ਦੇ ਸਾਹਮਣੇ ਆਏ ਅਤੇ ਆਪਣਾ ਪੱਖ ਪੇਸ਼ ਕੀਤਾ।


ਕਾਲਾ ਧਨੌਲਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਾਏ ਹਨ। ਧਨੌਲਾ ਦੀ ਪਤਨੀ ਸੁਖਵਿੰਦਰ ਕੌਰ ਨੇ ਸਰਕਾਰ ਉੱਤੇ ਪੁਲਿਸ ’ਤੇ ਝੂਠੇ ਮੁਕਾਬਲੇ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਾਲਾ ਧਨੌਲਾ ਖ਼ਿਲਾਫ਼ ਧਾਰਾ 307 ਤਹਿਤ ਕਤਲ ਦਾ ਕੇਸ ਦਰਜ ਹੈ ਅਤੇ ਉਹ ਭਗੌੜਾ ਨਹੀਂ ਹੈ।


ਕੋਈ ਵੀ ਕੇਸ ਹੋਵੇ ਪਰ ਇਸ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ। ਉਸ ਦਾ ਪਤੀ ਹੁਣ ਸਮਾਜ ਸੇਵੀ ਕੰਮ ਕਰ ਰਿਹਾ ਸੀ, ਖੂਨਦਾਨ ਕੈਂਪ ਲਗਾਏ ਜਾ ਰਹੇ ਸਨ ਅਤੇ ਉਹ ਪੰਜ ਵਾਰ ਮਿਊਂਸਪਲ ਕਮੇਟੀ ਦੀ ਚੋਣ ਵੀ ਲੜ ਚੁੱਕਿਆ ਸੀ।


ਉਸ ਦਾ ਪਰਿਵਾਰ ਨਗਰ ਕੌਂਸਲ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਧਨੌਲਾ ਅਤੇ ਕਾਲਾ ਧਨੌਲਾ ਦੋ ਵਾਰ ਨਗਰ ਕੌਂਸਲ ਧਨੌਲਾ ਵੀ ਰਹਿ ਚੁੱਕੇ ਹਨ। ਉਹ ਕਾਂਗਰਸ ਦੇ ਉਪ ਪ੍ਰਧਾਨ ਰਹਿ ਚੁੱਕੇ ਹਨ, ਜਿਸ ਕਾਰਨ ਉਹ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੀ ਮੰਗ ਕਰਦੇ ਹਨ ਅਤੇ ਇਸ ਮੁਕਾਬਲੇ ਪਿੱਛੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।


ਇਸ ਪੂਰੇ ਮਾਮਲੇ 'ਤੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਲਾ ਧਨੌਲਾ ਨੂੰ ਝੂਠੇ ਮੁਕਾਬਲੇ 'ਚ ਮਾਰਿਆ ਗਿਆ ਹੈ, ਜਿਸ ਦੇ ਪਿੱਛੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਹੱਥ ਹੈ ਅਤੇ ਪੁਲਿਸ 'ਤੇ ਦਬਾਅ ਪਾ ਕੇ ਐਨਕਾਊਂਟਰ ਕਰਵਾਇਆ ਗਿਆ ਹੈ।


ਪੁਲਿਸ ਵੀ ਝੂਠ ਬੋਲ ਰਹੀ ਹੈ ਕਿ ਇਹ ਐਨਕਾਊਂਟਰ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਪਰ ਪੁਲਿਸ ਨੇ ਅਜੇ ਤੱਕ ਉਨ੍ਹਾਂ ਮੁਲਾਜ਼ਮਾਂ ਨੂੰ ਕਿਧਰੇ ਵੀ ਪੇਸ਼ ਨਹੀਂ ਕੀਤਾ, ਇਹ ਸਰਾਸਰ ਝੂਠ ਹੈ, ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਗੋਲੀਆਂ ਚਲਾਈਆਂ ਹਨ। ਉਸ ਨੂੰ 5 ਤੋਂ 6 ਗੋਲੀਆਂ ਲੱਗੀਆਂ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਵੀ ਕਾਲਾ ਧਨੌਲਾ ਮੁਕਾਬਲੇ ਪਿੱਛੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਇਸ ਪੂਰੇ ਮਾਮਲੇ 'ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਸੀਬੀਆਈ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ।


ਇਹ ਵੀ ਪੜ੍ਹੋ: Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਦੇ ਬਹਾਨੇ CM ਕੇਜਰੀਵਾਲ ਦਾ ਵੱਡਾ ਸੰਕੇਤ, ਕਿਹਾ-‘ਜੇਕਰ ਗਠਜੋੜ ‘ਚ…’