ਹੁਸ਼ਿਆਰਪੁਰ: ਥਾਣਾ ਮਾਡਲ ਟਾਊਨ ਦੇ ਕੋਲ ਪਾਰਕਿੰਗ ਵਾਲੇ ਕਮਰੇ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਨਸ਼ੇ 'ਚ ਧੁੱਤ ਹੋ ਕੇ ਹੋਸ਼ ਗੁਆ ਕੇ ਖੌਫਨਾਕ ਕਾਰਾ ਕਰ ਦਿੱਤਾ। ਉਸ ਨੇ ਰਾਤ ਨੂੰ ਆਪਣੇ ਹੀ ਡੇਢ ਸਾਲ ਦੇ ਬੇਟੇ ਨੂੰ ਫਰਸ਼ 'ਤੇ ਪਟਕ ਪਟਕ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਨਾਲ ਸਬੰਧਤ ਇਹ ਪਰਿਵਾਰ ਥਾਣਾ ਮਾਡਲ ਟਾਊਨ ਦੇ ਨਜ਼ਦੀਕ ਸਥਿਤ ਪਾਰਕ 'ਚ ਰਹਿੰਦਾ ਹੈ। ਬੱਚੇ ਦੀ ਮਾਂ ਅੰਜਲੀ ਨੇ ਦੱਸਿਆ ਕਿ ਉਹ ਪਾਰਕ 'ਚ ਬਣੇ ਕਮਰੇ 'ਚ ਰਹਿੰਦੀ ਹੈ। ਬੀਤੀ ਰਾਤ ਉਸ ਦਾ ਪਤੀ ਸੁਨੀਲ ਕੁਮਾਰ ਪੁੱਤਰ ਰਮੇਸ਼ ਚੰਦਰ ਨਸ਼ੇ ਦੀ ਹਾਲਤ 'ਚ ਘਰ ਆਇਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਅੰਜਲੀ ਨੇ ਦੱਸਿਆ ਕਿ ਹਮਲੇ ਤੋਂ ਦੁਖੀ ਹੋ ਕੇ ਉਹ ਆਪਣੇ ਲੜਕੇ ਨੂੰ ਘਰ ਛੱਡ ਕੇ ਆਪਣੀ ਮਾਸੀ ਦੇ ਘਰ ਚਲੀ ਗਈ। ਜਦੋਂ ਉਹ ਸਵੇਰੇ ਘਰ ਪਰਤੀ ਤਾਂ ਉਸ ਦਾ ਲੜਕਾ ਜ਼ਮੀਨ 'ਤੇ ਮਰਿਆ ਪਿਆ ਸੀ। ਰਾਤ ਸਮੇਂ ਉਸ ਦੇ ਪਤੀ ਨੇ ਉਸ ਦੇ ਡੇਢ ਸਾਲ ਦੇ ਬੇਟੇ ਸ਼ਿਵ ਨੂੰ ਪੈਰਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਤੇ ਫ਼ਰਾਰ ਹੋ ਗਿਆ। ਥਾਣਾ ਮਾਡਲ ਟਾਊਨ ਦੇ ਐਸਐਚਓ ਦੇਸਰਾਜ ਨੇ ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Continues below advertisement


Punjab Election 2022: ਰਾਹੁਲ ਗਾਂਧੀ ਸੰਭਾਲਣਗੇ ਪੰਜਾਬ ਦੀ ਕਮਾਨ, ਕੱਲ੍ਹ ਦਰਬਾਰ ਸਾਹਿਬ ਟੇਕਣਗੇ ਮੱਥਾ


Punjab News: ਭਾਜਪਾ ਨੇ ਮੰਗਿਆ ਪੰਜਾਬ 'ਚ ਰੈੱਡ ਅਲਰਟ, ਕੇਂਦਰੀ ਬਲਾਂ ਦੀ ਹੋਏ ਤਾਇਨਾਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904