ਜਲੰਧਰ: ਕਪਿਲ ਸ਼ਰਮਾ ਅੱਜ ਆਪਣੇ ਪਿਆਰ ਗਿੰਨੀ ਚਤੁਰਥ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਕਲੱਬ ਕਬਾਨਾ ਰਿਜ਼ੋਰਟ ‘ਚ ਹੋਣਾ ਹੈ ਜਿਸ ਦਾ ਲਾਈਵ ਅਪਡੇਟ ਕਪਿਲ ਦੇ ਯੂ-ਟਿਊਬ ਚੈਨਲ ‘ਕਪਿਲ ਸ਼ਰਮਾ ਕੇ-9’ 'ਤੇ ਦੇਖਿਆ ਜਾ ਸਕਦਾ ਹੈ।



ਵਿਆਹ ‘ਚ ਸ਼ਾਮਲ ਹੋਣ ਲਈ ਕਪਿਲ ਦੇ ਖਾਸ ਮਹਿਮਾਨ ਤੇ ਦੋਸਤ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨ ਵਾਲੇ ਹਨ। ਅਜੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਚੱਲ ਰਹੀਆਂ ਹਨ। 12 ਦਸੰਬਰ ਯਾਨੀ ਅੱਜ ਮੰਡਪ, ਅਗਵਾਨੀ, ਬਾਰਾਤ, ਵਰਮਾਲਾ ਤੇ ਫੇਰੇ-ਵਿਦਾਈ ਜਿਹੀਆਂ ਰਸਮਾਂ ਹੋਣੀਆਂ ਹਨ। ਬੁੱਧਵਾਰ ਨੂੰ ਕਪਿਲ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਜਾਣਗੇ।

ਵਿਆਹ ਵਾਲੇ ਦਿਨ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗਾਣਿਆਂ ਨਾਲ ਮਹਿਫਲ ਸਜਾਉਣਗੇ। ਮਹਿਮਾਨਾਂ ਲਈ ਸ਼ੇਫ ਖਾਣਾ ਤਿਆਰ ਕਰਨਗੇ। 14 ਦਸੰਬਰ ਨੂੰ ਅੰਮ੍ਰਿਤਸਰ ‘ਚ ਹੋਣ ਵਾਲੀ ਰਿਸੈਪਸ਼ਨ ‘ਚ ਦਲੇਰ ਮਹਿੰਦੀ ਗਾਣਿਆਂ ਨਾਲ ਮਹਿਮਾਨਾਂ ਨੂੰ ਐਂਟਰਟੇਨ ਕਰਨਗੇ।



ਖਾਣਾ: ਵਿਆਹ ‘ਚ ਦੋ ਤਰ੍ਹਾਂ ਦਾ ਖਾਣਾ ਰਹੇਗਾ ਵੈੱਜ ਤੇ ਨੌਨ ਵੈੱਜ। ਇਸ ‘ਚ ਸਨੈਕਸ ਤੋਂ ਲੈ ਕੇ ਡੇਜ਼ਰਟ, ਸਟ੍ਰੀਟ ਫੂਡ ਤੇ ਮੇਨ ਕੋਰਸ ਨੂੰ ਮਿਲਾ ਕੇ ਕੁਲ 150 ਤੋਂ ਜ਼ਿਆਦਾ ਆਈਟਮਾਂ ਹੋਣਗੀਆਂ। ਫ੍ਰੈਂਚ ਕੈਫੇ ਤੋਂ ਲਾਈਵ ਵੁੱਡਫਾਈਰ ਪਿਜ਼ਾ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੂਸ ਤੋਂ ਪ੍ਰੋਫੈਸ਼ਨਲ ਬਾਰ ਟੈਂਡਰ ਬੁਲਾਏ ਹੋਏ ਹਨ।

ਕਪਿਲ ਦੇ ਫੁਟਵੀਅਰ: ਕਪਿਲ ਦੇ ਸਾਰੇ ਜੂਤਿਆਂ ‘ਤੇ ਕਰਦੋਜੀ ਦਾ ਕੰਮ ਕੀਤਾ ਗਿਆ ਹੈ। ਮਹਿਰੂਨ ਕੱਲਰ ਦੇ ਕੱਪੜੇ 'ਤੇ ਕਾਰੀਗਰਾਂ ਨੇ ਦੋ ਦਿਨਾਂ ‘ਚ ਹੱਥ ਨਾਲ ਗੋਲਡਨ ਕਢਾਈ ਕੀਤੀ ਹੈ।