ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਅੰਮ੍ਰਿਤਸਰ: ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ, ਪਰ ਇਸ ਤੋਂ ਪਹਿਲਾਂ ਹੀ ਸੂਬੇ 'ਚ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ। ਜਿੱਥੇ ਰਾਜਨੀਤਿਕ ਪਾਰਟੀਆਂ ਆਪਸੀ ਕਲੇਸ਼ ਖ਼ਤਮ ਕਰਨ ਤੋਂ ਲੈ ਕੇ ਸਿਆਸੀ ਲੋਕ ਪਾਰਟੀਆਂ ਬਦਲ ਰਹੇ ਹਨ। ਅਜਿਹੇ 'ਚ 21 ਜੂਨ ਦਾ ਦਿਨ ਵੀ ਪੰਜਾਬ ਦੀ ਸਿਆਸਤ 'ਚ ਖਾਸ ਥਾਂ ਬਣਾ ਸਕਦਾ ਹੈ, ਕਿਉਂਕਿ ਬੀਤੇ ਦਿਨ ਖ਼ਬਰ ਆਈ ਕਿ ਸਾਬਕਾ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ।


ਜਿਸ ਤੋਂ ਬਾਅਦ ਇਨ੍ਹਾਂ ਖ਼ਬਰਾਂ ਨੂੰ ਨਕਾਰਦਿਆਂ ਉਨ੍ਹਾਂ ਦੱਸਿਆ ਕਿ ਅਜੇ ਉਨ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਜਦੋਂ ਵੀ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ ਹੋਵੇਗਾ, ਉਹ ਖੁੱਲ੍ਹ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ 23 ਸਾਲ ਦੀ ਨੌਕਰੀ ਦੌਰਾਨ ਬਰਗਾੜੀ ਕਾਂਡ ਸਭ ਤੋਂ ਵੱਡੀ ਜਾਂਚ ਸੀ ਜਿਸ 'ਤੇ ਲੰਮਾ ਸਮਾਂ ਕੰਮ ਕੀਤਾ ਪਰ ਸੱਚ ਸਾਰਿਆਂ ਦੇ ਸਾਹਮਣੇ ਹੈ ਕਿ ਉਨ੍ਹਾਂ ਦੀ ਰਿਪੋਰਟ ਨੂੰ ਦਰਕਿਨਾਰ ਕਰ ਫੈਸਲੇ ਕੀਤੇ ਜਾ ਰਹੇ ਹਨ।


ਕੇਜਰੀਵਾਲ ਗੋ ਬੈਕ ਦੇ ਹੋਡਿੰਗ


ਇਸ ਦੌਰਾਨ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਹਨ। ਪਰ ਆਪਣੀ ਯਾਤਰਾ ਤੋਂ ਇੱਕ ਦਿਨ ਪਹਿਲਾਂ, ਉਸਦਾ ਵਿਰੋਧ ਅੰਮ੍ਰਿਤਸਰ ਵਿਚ ਵੇਖਿਆ ਗਿਆ। ਕੇਜਰੀਵਾਲ ਗੋ ਬੈਕ ਦੇ ਹੋਰਡਿੰਗਜ਼ ਅੰਮ੍ਰਿਤਸਰ ਵਿਚ ਕਈ ਥਾਂਵਾਂ 'ਤੇ ਵੇਖਣ ਨੂੰ ਮਿਲੇ।



ਇਹ ਹੋਰਡਿੰਗਜ਼ ਪੰਜਾਬ ਯੂਥ ਕਾਂਗਰਸ ਨੇ ਅੰਮ੍ਰਿਤਸਰ ਵਿੱਚ ਕੇਜਰੀਵਾਲ ਦੇ ਵਿਰੋਧ ਵਿੱਚ ਲਗਾਏ। ਕਾਂਗਰਸ ਨੇਤਾ ਸੌਰਭ ਮਦਾਨ ਨੇ ਕਿਹਾ ਕਿ ਕੇਜਰੀਵਾਲ ਦੀ ਇਹ ਫੇਰੀ ਸਿਰਫ ਰਾਜਨੀਤਿਕ ਸਟੰਟ ਹੈ। ਉਨ੍ਹਾਂ ਨੇ ਪੁੱਛਿਆ ਕਿ ਉਹ ਚੋਣਾਂ ਤੋਂ ਪਹਿਲਾਂ ਉਹ ਕਿੰਨੀ ਵਾਰ ਅੰਮ੍ਰਿਤਸਰ ਆਏ ਸੀ।


ਕਾਂਗਰਸ ਨੇ ਦੋਸ਼ ਲਾਏ


ਸੌਰਭ ਮਦਾਨ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਇੱਥੇ ਆਉਂਦੇ ਹਨ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਪਸ ਦਿੱਲੀ ਚਲੇ ਜਾਣ। ਕਾਂਗਰਸ ਦਾ ਦੋਸ਼ ਹੈ ਕਿ ਕੇਜਰੀਵਾਲ ਆਪਣੇ ਸ਼ਾਸਨ ਦੌਰਾਨ ਦਿੱਲੀ ਨੂੰ ਸੁਧਾਰ ਨਹੀਂ ਸਕੇ। ਦਿੱਲੀ ਵਿਚ ਸਿਹਤ ਸੇਵਾਵਾਂ ਕੋਰੋਨਾ ਦੌਰਾਨ ਮਾੜੀਆਂ ਤੋਂ ਮਾੜੀਆਂ ਹੁੰਦੀਆਂ ਗਈਆਂ। ਇੰਨਾ ਹੀ ਨਹੀਂ ਕੇਜਰੀਵਾਲ ਸਰਕਾਰ ਨੂੰ ਵੀ ਕੇਂਦਰ ਅੱਗੇ ਝੁਕਣਾ ਪਿਆ।


ਇਸ ਦੇ ਨਾਲ ਹੀ ਮਿੱਠੂ ਮਦਾਨ ਨੇ ਕਿਹਾ ਕਿ ‘ਆਪ’ ਦੀ ਰਾਜਨੀਤੀ ਪੰਜਾਬ ਵਿੱਚ ਨਹੀਂ ਗਲੇਗੀ, ਇੱਥੇ ਇਸ ਵਾਰ ਫਿਰ ਕਾਂਗਰਸ ਸੱਤਾ ਵਿੱਚ ਆਵੇਗੀ।


ਇਹ ਵੀ ਪੜ੍ਹੋ: International Yoga Day 2021: ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਵਿਚਕਾਰ ਯੋਗਾ ਉਮੀਦ ਦੀ ਕਿਰਨ: ਪ੍ਰਧਾਨ ਮੰਤਰੀ ਮੋਦੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904