Kejriwal meditation: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਨਜਦੀਕੀ ਪਿੰਡ ਆਨੰਦਗੜ ਸਥਿਤ ਵਿਪਾਸ਼ਨਾ ਮੇਡਿਟੇਸ਼ਨ ਸੈਂਟਰ ਧਿਆਨ ਸਾਧਨਾ ਕਰ ਰਹੇ ਹਨ। ਜੋ ਅੱਜ ਖ਼ਤਮ ਕੀਤੀ ਜਾ ਸਕਦੀ ਹੈ। ਇਸ ਨੂੰ ਦੇਖੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਹੀ ਅਰਵਿੰਦ ਕੇਜਰੀਵਾਲ ਦੇ ਯੋਗ ਸੈਂਟਰ ਪਹੁੰਚ ਗਏ ਹਨ। ਸੀਐਮ ਭਗਵੰਤ ਮਾਨ ਉਹਨਾਂ ਨੂੰ ਰਿਸੀਵ ਕਰਨਗੇ। ਕੇਜਰੀਵਾਲ ਵਿਪਾਸ਼ਨਾ ਮੇਡਿਟੇਸ਼ਨ ਸੈਂਟਰ ਵਿੱਚ 19 ਦਸੰਬਰ ਦੀ ਰਾਤ ਤੋਂ ਸਾਧਨਾ ਕਰ ਰਹੇ  ਹਨ। 



ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਅੱਜ ਯਾਨੀ 30 ਦਸੰਬਰ ਨੂੰ ਯੋਗ ਸੈਂਟਰ ਕੋਲ ਜਾਣਾ ਸੀ ਪਰ ਮੌਸਮ ਨੂੰ ਦੇਖਦਿਆਂ ਬੀਤੀ ਰਾਤ ਹੀ ਸੀਐਮ ਮਾਨ ਹੁਸ਼ਿਆਰਪੁਰ ਯੋਗ ਸੈਂਟਰ ਪਹੁੰਚ ਗਏ। ਚੌਹਾਲ ਸਥਿਤ ਇੱਕ ਨਿੱਜੀ ਫੈਕਟਰੀ 'ਚ ਹੈਲੀਪੈਡ 'ਤੇ ਉਨ੍ਹਾਂ ਦਾ ਹੈਲੀਕਾਪਟਰ ਲੈਂਡ ਕੀਤਾ। ਇਸਦੇ ਬਾਅਦ ਉਹ ਚੌਹਾਲ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਚਲੇ ਗਏ। 


ਮੁੱਖ ਮੰਤਰੀ ਮਾਨ ਦੇ ਆਉਣ 'ਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਚੌਹਾਲ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹਾਲਾਂਕਿ ਮੁੱਖ ਮੰਤਰੀ ਮਾਨ ਦਾ ਪਹਿਲਾ ਆਉਣ ਦਾ ਪ੍ਰੋਗਰਾਮ ਤੀਹ ਦਸੰਬਰ ਦੀ ਸਵੇਰ ਦਾ ਸੀ, ਪਰ ਮੌਸਮ ਦੇ ਮਿਜਾਜ਼ ਨੂੰ ਦੇਖ਼ਦੇ ਹੋਏ ਉਹ ਪਹਿਲਾਂ ਹੀ ਹੁਸ਼ਿਆਰਪੁਰ ਆ ਗਏ। 


ਸ਼ਨਿਚਰਵਾਰ, ਤੀਹ ਦਸੰਬਰ  ਨੂੰ ਅਰਵਿੰਦ ਕੇਜਰੀਵਾਲ ਆਨੰਦਗੜ੍ਹ ਦੇ ਵਿਪਾਸ਼ਨਾ ਸੈਂਟਰ ਤੋਂ ਚੌਹਾਲ ਪਹੁੰਚਣਗੇ, ਜਿੱਥੋਂ ਮੁੱਖ ਮੰਤਰੀ ਮਾਨ ਉਨ੍ਹਾਂ ਦਾ ਸਵਾਗਤ ਕਰਨਗੇ।  ਇਸ ਦੇ ਬਾਅਦ ਹਵਾਈ ਮਾਰਗ ਰਾਹੀਂ ਦੋਵੇਂ ਮੁੱਖ ਮੰਤਰੀ ਏਅਰਪੋਰਟ ਆਦਮਪੁਰ ਪਹੁੰਚਣਗੇ। ਉਸ ਦੇ ਬਾਅਦ ਅਰਵਿੰਦ ਕੇਜਰੀਵਾਲ ਹਵਾਈ ਮਾਰਗ ਤੋਂ ਦਿੱਲੀ ਲਈ ਰਵਾਨਾ ਹੋ ਜਾਣਗੇ।


ਦਿੱਲੀ ਸ਼ਰਾਬ ਘੋਟਾਲੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਤਲਬ ਕੀਤਾ ਸੀ। ਹੁਣ ਫਿਰ ਤੋਂ ਈਡੀ ਨੇ ਕੇਜਰੀਵਾਲ ਨੂੰ ਤਿੰਨ ਜਨਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ। ਪ੍ਰਸ਼ਾਸ਼ਨ ਨੇ ਮੀਡੀਆ ਨੂੰ ਭਗਵੰਤ ਮਾਨ ਨੂੰ ਮਿਲਣ ਅਤੇ ਫ਼ੋਟੋਗਰਾਫ਼ੀ ਕਰਨ ਤੋਂ ਪੂਰੀ ਤਰਾਂ ਮਨਾਹੀ ਕਰ ਰੱਖ਼ੀ ਹੈ।


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial