Punjab News: ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੇ ਪੀਏ ਬਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਬਣਾਉਣ ਦੀਆਂ ਖ਼ਬਰਾਂ ਤੋਂ ਬਾਅਦ ਵੱਡਾ ਸਿਆਸੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਹੁਣ ਮੁੜ ਤੋਂ ਚਰਚਾ ਛਿੜੀ ਹੈ ਕਿ ਇਸ ਨੂੰ Z+ ਸੁਰੱਖਿਆ ਦਿੱਤੀ ਗਈ ਹੈ।

ਇਸ ਗੱਲ ਦਾ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਰਵਿੰਦ ਕੇਜਰੀਵਾਲ ਦੇ ਖਾਸ ਅਤੇ OSD ਰਹੇ ਬਿਭਵ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ Z+ ਸੁਰੱਖਿਆ ਦੇਣ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ।

ਮਜੀਠੀਆ ਨੇ ਕਿਹਾ ਕਿ VIP ਕਲਚਰ ਖਤਮ ਕਰਨ ਦੇ ਨਾਮ ਤੇ ਨਾਮਵਰ ਗਾਇਕ ਸਿੱਧੂ ਮੂਸੇਵਾਲੇ (Sidhu Moosewala) ਦੀ ਸੁਰੱਖਿਆ ਤਾਂ ਵਾਪਸ ਲੈ ਲਈ ਗਈ ਸੀ ਜਿਸ ਤੋਂ ਬਾਅਦ ਉਹ ਹੀ ਉਸ ਦੇ ਕਤਲ ਦੀ ਵਜ੍ਹਾ ਬਣੀ।

ਮਜੀਠੀਆ ਨੇ ਪੁੱਛਿਆ ਭਗਵੰਤ ਮਾਨ (Bhagwant Mann)ਜੀ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਦਿੱਲੀ ਦਾ ਰਹਿਣ ਵਾਲਾ ਬਿਭਵ ਕੁਮਾਰ ਜੋ ਧੀਆਂ ਭੈਣਾਂ ਨਾਲ ਬਦਸਲੂਕੀ ਕਰਨ ਕਰਕੇ ਜੇਲ ਯਾਤਰਾ ਵੀ ਕਰਕੇ ਆਇਆ ਹੋਵੇ ਉਸ ਨੂੰ Z+ ਸੁਰੱਖਿਆ ਦੇ ਦਿੱਤੀ ਗਈ।

ਮਜੀਠੀਆ ਨੇ ਸਮਝਾਇਆ ਕਿ Z+ ਸੁਰੱਖਿਆ ਦਾ ਮਤਲਬ ਹੈ ਕਿ 60 ਤੋਂ 70 ਪੁਲਿਸ ਮੁਲਾਜ਼ਮ 24/7 ਉਹਨਾਂ ਦੇ ਨਾਲ ਰਹਿਣਗੇ ਤੇ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਕਰਜ਼ੇ ਹੇਠ ਡੁਬਿਆ ਪੰਜਾਬ ਕਿਉਂ ਕਿਸੇ ਗ਼ੈਰ ਪੰਜਾਬੀ ਦੀ ਸੁਰੱਖਿਆ 'ਤੇ ਪੈਸਾ ਖਰਚ ਕਰੇ।

ਮਜੀਠੀਆ ਨੇ ਸਵਾਲ ਪੁੱਛਿਆ ਕਿ ਜੇ ਵਿਭਵ ਕੁਮਾਰ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਦਿੱਲੀ ਪੁਲਿਸ ਉਨਾਂ ਦੀ ਸੁਰੱਖਿਆ ਕਰੇ ਪੰਜਾਬ ਪੁਲਿਸ ਨੂੰ ਇਹ ਜਿੰਮੇਵਾਰੀ ਕਿਉਂ ਦਿੱਤੀ ਗਈ ?

ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਪੰਜਾਬ ਦੀ LAW and ORDER ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਪੁਲਿਸ ਥਾਣਿਆਂ 'ਚ ਹਮਲੇ ਲੋਕਾਂ ਦੇ ਘਰਾਂ ਦੇ ਗ੍ਰੈਨੇਡ ਅਟੈਕ ਹੋ ਰਹੇ ਹਨ ਪਰ ਪੁਲਿਸ ਦਿੱਲੀ ਦੇ ਵਸਨੀਕਾਂ ਦੀ ਸੁਰੱਖਿਆ ਤੇ ਲੱਗੀ ਹੈ।  ਭਗਵੰਤ ਮਾਨ ਜੀ ਤੁਹਾਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਚੁਣਿਆ ਕਿਰਪਾ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਕੰਮ ਕਰੋ ਦਿੱਲੀ ਦੀ ਚਾਕਰੀ ਛੱਡ ਦਿਓ !